Thursday, April 30, 2026

ਕਰੋਨਾ ਵਾਇਰਸ ਤੋਂ ਬਚਾਅ ਲਈ ਅਕਾਲੀ ਦਲ (ਅ) ਵਲੋਂ ਸਰਬਤ ਦੇ ਭਲੇ ਦੀ ਅਰਦਾਸ

ਭੀਖੀ, 31 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਕਰੋਨਾ ਵਾਇਰਸ ਤੋਂ ਬਚਾਅ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਧਾਨ ਸਿਮਰਨਜੀਤ ਸਿੰਘ PPNJ3103202001ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਵਰਕਰਾਂ ਵਲੋਂ ਪੰਜਾਬ ਦੇ ਸਾਰੇ ਜਿਲ੍ਹਿਆਂ ਵਿਚ ਸਰਬਤ ਦੇ ਭਲੇ ਲਈ ਗੁਰੂ ਘਰਾਂ ਵਿਚ ਅਰਦਾਸ ਕੀਤੀ ਗਈ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਪੂਰੀ ਦੁਨੀਆਂ ਵਿੱਚ ਫੈਲੀ ਮਹਾਮਾਰੀ ਤੋਂ ਮਨੁੱਖਤਾ ਦੇ ਬਚਾਅ ਲਈ ਪੰਜਾਬ ਦੇ ਗੁਰੂ ਘਰਾਂ ਵਿਚ ਪਾਰਟੀ ਦੇ ਵਰਕਰਾਂ ਵਲੋਂ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ।ਜਿਲਾ ਪ੍ਰਧਾਨ ਬਲਵੀਰ ਸਿੰਘ ਬਛੋਆਣਾ ਦੀ ਅਗਵਾਈ ਹੇਠ ਮਾਨਸਾ ਦੇ ਪਿੰਡ ਜਿਵੇਂ ਅਤਲਾ ਖੁਰਦ, ਅਲੀਸ਼ੇਰ ਕਲਾਂ, ਮੰਡੇਰ, ਬੋਹਾ, ਢੈਪਈ, ਬੁਰਜ ਹਰੀ, ਮਾਖਾ ਚਹਿਲਾਂ ਅਤੇ ਬੁਢਲਾਡਾ ਦੇ ਗੁਰੂ ਘਰਾਂ ਵਿੱਚ ਵੀ ਅਰਦਾਸ ਹੋਈ।ਇਸ ਮੌਕੇ ਲਵਪ੍ਰੀਤ ਅਕਲੀਆਂ, ਜੋਗਿੰਦਰ ਸਿੰਘ ਬੋਹਾ, ਮਨਜੀਤ ਸਿੰਘ ਢੈਪਈ, ਮੋਹਿੰਦਰ ਸਿੰਘ ਬੁਰਜ ਹਰੀ, ਗੁਮਦੂਰ ਸਿੰਘ, ਮੇਜਰ ਅਕਲੀਆਂ, ਬੂਟਾ ਅਕਲੀਆਂ ਅਤੇ ਜਰਨੈਲ ਸਿੰਘ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …