Wednesday, August 12, 2026

ਕਰਫਿਊ ਦੌਰਾਨ ਬੈਂਕਾਂ ਅੱਗੇ ਆਮ ਦਿਨਾਂ ਵਾਂਗ ਲੱਗੀ ਰਹੀ ਲੋਕਾਂ ਦੀ ਭੀੜ

ਲੋਕਾਂ ਨੇ ਪ੍ਰਸਾਸ਼ਨ ਦੀਆਂ ਹਦਾਇਤਾਂ ਦੀ ਨਹੀਂ ਕੀਤੀ ਪ੍ਰਵਾਹ
ਭੀਖੀ, 30 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਅੱਜ ਜਿਥੇ ਸਾਰੀ ਦੁਨੀਆਂ ਨੂੰ ਕਰੋਨਾ ਵਾਇਰਸ ਨੇ ਡਰਾਇਆ ਹੋਇਆ, ਉਥੇ ਭਾਰਤ ਵਿਚ ਲਾਕਡਾਊਨ ਤੇ PPNJ3003202010ਕਰਫਿਊ ਲੱਗਾ ਹੋਇਆ ਹੈ।ਪੰਜਾਬ ਸਰਕਾਰ ਵਲੋਂ ਵੀ ਕਰੋਨਾ ਵਾਇਰਸ ਤੋ ਬਚਾਅ ਲਈ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ।ਪ੍ਰੰਤੂ ਅੱਜ ਲੋਕਾਂ ਵਲੋਂ ਬੈਂਕ ਖੁੱਲਦੇ ਸਾਰ ਹੀ ਪਸਾਸ਼ਨ ਦੇ ਨਿਯਮਾਂ ਨੂੰ ਅਤੇ ਕਰਫਿਊ ਨੂੰ ਛਿੱਕੇ ਟੰਗ ਦਿੱਤਾ ਗਿਆ।ਬੈਂਕਾਂ ਤੇ ਸ਼ਹਿਰ ਵਿੱਚ ਆਮ ਦਿਨਾਂ ਵਾਂਗ ਭੀੜ ਦੇਖਣ ਨੂੰ ਮਿਲ ਰਹੀ ਸੀ। ਬੈਂਕਾਂ ਅੱਗੇ ਆਮ ਦਿਨਾਂ ਦੀ ਤਰ੍ਹਾਂ ਲੋਕਾਂ ਦੀ ਭੀੜ ਸੀ।ਜਿਸ ਤੋਂ ਲੱਗ ਰਿਹਾ ਸੀ ਕਰਫਿਊ ਚੁੱਕ ਲ਼ਿਆ ਗਿਆ ਹੈ।ਬੈਂਕਾਂ ਦੇ ਏ.ਟੀ.ਐਮ ਵਿੱਚ ਲੋਕਾਂ ਦੀ ਪੂਰੀ ਭੀੜ ਸੀ।ਬੈਂਕ ਕਰਮਚਾਰੀ ਵਲੋਂ ਬੈਂਕ ਦੇ ਕੈਂਚੀ ਗੇਟ ਨੂੰ ਤਾਲਾ ਲਗਾਇਆ ਹੋਣ ਕਾਰਨ ਬੈਂਕ ਅਗੇ ਲੋਕਾਂ ਦੀ ਭੀੜ ਵਧ ਗਈ ਸੀ।ਬੈਂਕ ਕਰਮਚਾਰੀ ਨੂੰ ਇਸ ਬਾਬਤ ਗੱਲ ਕਰਨ ‘ਤੇ  ਉਨ੍ਹਾਂ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ। ਬੈਂਕ ਵਲੋਂ ਕੋਈ ਵੀ ਕਰਮਚਾਰੀ ਲੋਕਾਂ ਦਰਮਿਆਨ ਦੂਰੀ ਰੱਖਣ ਵਾਸਤੇ ਖੜਾ ਨਹੀਂ ਕੀਤਾ ਗਿਆ ਸੀ।ਬੈਂਕ ਦਾ ਗੰਨਮੈਨ ਵੀ ਬੈਂਕ ਦੇ ਅੰਦਰ ਹੀ ਖੜਾ ਸੀ।ਅਗਰ ਇਸੇ ਤਰ੍ਹਾਂ ਲੋਕਾਂ ਅਤੇ ਬੈਂਕ ਕਰਮਚਾਰੀਆਂ ਵਲੋਂ ਕਰਫਿਊ ਨੂੰ ਛਿੱਕੇ ਟੰਗ ਦਿੱਤਾ ਗਿਆ ਤਾਂ ਇਸ ਦੇ ਨਤੀਜੇ ਬਹੁਤ ਭਿਆਨਕ ਹੋ ਸਕਦੇ ਹਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …