Thursday, October 29, 2026

ਬੁੱਢਾ ਦਲ ਵੱਲੋ ਗਰੀਬ ਬਸਤੀਆਂ ਵਿੱਚ ਰਾਸ਼ਨ ਕਿੱਟਾਂ ਤੇ ਲੰਗਰ ਦੀ ਸੇਵਾ ਸ਼ੁਰੂ

ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਆਦੇਸ਼ਾਂ ਅਨੁਸਾਰ  PPNJ3103202003  ਕਰੋਨਾ ਦੀ ਚੱਲਦੀ ਮਹਾਂਮਾਰੀ ਤੋਂ ਬਚਾਅ ਲਈ ਲਾਕਡਾਉਨ ਦੌਰਾਨ ਗਰੀਬ ਬਸਤੀਆਂ ਵਿੱਚ ਰਾਸ਼ਨ ਕਿੱਟਾਂ ਅਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।
ਬੁੱਢਾ ਦਲ ਦੇ ਸਕੱਤਰ ਬਾਬਾ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬੁੱਢਾ ਦਲ ਦੇ ਨਿਹੰਗ ਸਿੰਘਾਂ ਵਲੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਰਾਸ਼ਨ ਕਿੱਟਾਂ ਵੰਡੀਆਂ ਜਾ ਰਹੀਆਂ ਹਨ।ਉਨਾਂ ਵਿੱਚ ਆਟਾ, ਘਿਉ, ਖੰਡ, ਚਾਹਪੱਤੀ, ਸਾਬਨ ਕੱਪੜੇ ਧੋਣ ਤੇ ਨਹਾਉਣ ਵਾਲਾ, ਚਾਵਲ, ਦਾਲਾਂ, ਪੇਸਟ, ਬੁਰਸ਼, ਹਲਦੀ, ਗਰਮ ਮਸਾਲਾ, ਮਿਰਚ ਕਾਲੀ, ਤੇਲ ਸਰੋਂ ਆਦਿ ਸ਼ਾਮਲ ਹੈ।ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਨਜਦੀਕ ਢੱਡਰੀਆਂ ਅਤੇ ਇਸ ਦੇ ਆਸ ਪਾਸ ਬੁੱਢਾ ਦਲ ਦੀ ਛਾਉਣੀ ਦੇ ਮਹੰਤ ਬਾਬਾ ਤਰਲੋਕ ਸਿੰਘ ਨੇ ਗਰੀਬ ਲੋਕਾਂ ਨੂੰ ਰਾਸ਼ਨ ਅਤੇ ਲੰਗਰ ਵੰਡਣ ਦੀ ਸੇਵਾ ਨਿਭਾਈ।ਇਸੇ ਤਰਾਂ ਅੰਮ੍ਰਿਤਸਰ ਜਹਾਜ਼ਗੜ੍ਹ ਬਸਤੀ ਅਤੇ ਟਰਿਲੀਅਮ ਮਾਲ ਦੇ ਲਾਗੇ ਰਾਸ਼ਨ ਤੇ ਲੰਗਰ ਵਰਤਾਉਣ ਦੀ ਸੇਵਾ ਬਾਬਾ ਭਗਤ ਸਿੰਘ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਤੇ ਹੋਰ ਨਿਹੰਗ ਸਿੰਘਾਂ ਨੇ ਨਿਭਾਈ।ਬੁੱਢਾ ਦਲ ਨਿਹੰਗ ਸਿੰਘਾਂ ਵੱਲੋ ਤਲਵੰਡੀ ਸਾਬੋ ਦਮਦਮਾ ਸਾਹਿਬ ਬਠਿੰਡਾ, ਚੜਿਕ, ਮੋਗਾ ਆਦਿ ਥਾਵਾਂਪੁਰ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।ਇਸ ਸਮੇਂ ਬਾਬਾ ਰਣਯੋਧ ਸਿੰਘ, ਬਾਬਾ ਭੁਪਿੰਦਰ ਸਿੰਘ ਕਿਲਾ ਤਾਰਾਗੜ੍ਹ, ਬਾਬਾ ਭੁਪਿੰਦਰ ਸਿੰਘ ਧਨੋਆ, ਬਾਬਾ ਸਤਵਿੰਦਰ ਸਿੰਘ ਮਲਸੀਆਂ, ਬਾਬਾ ਨਵਦੀਪ ਸਿੰਘ ਨੇ ਵੀ ਸੇਵਾ ਨਿਭਾਈ।

Check Also

ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …