ਪਠਾਨਕੋਟ, 31 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਜਰੂਰਤਮੰਦ ਲੋਕਾਂ ਨੁੰ ਕਰਫ਼ਿਊ ਪਾਸ ਪ੍ਰਾਪਤ ਕਰਨ ਦੀ ਸਹੂਕਲਤ ਤਹਿਤ ਜਿਲ੍ਹਾ
ਪਠਾਨਕੋਟ ਵਾਸੀ ਕਰਫ਼ਿਊ ਦੇ ਪਾਸ ਲਈ ਘਰ ਤੋਂ ਹੀ ਆਨਲਾਈਨ ਅਪਲਾਈ ਕਰ ਸਕਣਗੇ।ਸਹਾਇਕ ਕਮਿਸ਼ਨਰ ਪਿਰਥੀ ਸਿੰਘ ਨੇ ਦੱਸਿਆ ਕਿ ਵੈਬਸਾਈਟ https://epasscovid19.pais.net.in/ ‘ਤੇ ਅਪਲਾਈ ਕਰਕੇ ਲੋਕ ਕਰਫ਼ਿਊ ਦੇ ਪਾਸ ਪ੍ਰਾਪਤ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਲੋਕ ਕਰਫ਼ਿਊ ਦੇ ਦੌਰਾਨ ਬਾਹਰ ਜਾਣ ਦਾ ਯੋਗ ਕਾਰਨ ਅਤੇ ਆਪਣੇ ਵੇਰਵੇ ਅਪਲੋਡ ਕਰਨਗੇ ਜਿਸ ਦੇ ਬਾਅਦ ਉਨ੍ਹਾਂ ਨੂੰ ਪਾਸ ਜਾਰੀ ਕਰ ਦਿੱਤਾ ਜਾਵੇਗਾ ਅਤੇ ਉਹ ਪ੍ਰਿੰਟ ਲੈ ਸਕਣਗੇ।ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਲੋਕਾਂ ਨੁੰ ਵੱਡੀ ਰਾਹਤ ਮਿਲੇਗੀ।ਉਨ੍ਹਾਂ ਦੱਸਿਆ ਕਿ ਆਨਲਾਈਨ ਸਹੂਲਤ ਪ੍ਰਦਾਨ ਕਰਨ ਲਈ ਜ਼ਿਲ੍ਹਾ ਪਠਾਨਕੋਟ ਦੇ 5 ਅਧਿਕਾਰੀ ਤਾਇਨਾਤ ਕੀਤੇ ਗਏ ਹਨ।ਇਸੇ ਹੀ ਤਰ੍ਹਾਂ ਪੁਲਿਸ ਵਿਭਾਗ ਵੱਲੋਂ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅਗਰ ਕੋਈ ਵਿਅਕਤੀ ਅਨਪੜ ਹੈ, ਆਈ.ਟੀ ਬਾਰੇ ਨਹੀਂ ਜਾਣਦਾ ਜਾਂ ਉਸ ਕੋਲ ਲੈਪਟਾਪ ਜਾਂ ਇੰਡਰੋਇਡ ਫੋਨ ਨਹੀਂ ਹੈ ਤਾਂ ਪਾਸ ਬਣਾਉਣ ਲਈ ਉਸ ਦਾ ਕਾਰਨ ਯੋਗ ਹੈ ਤਾਂ ਉਹ ਲਿਖਤੀ ਪਾਸ ਵੀ ਜਾਰੀ ਕਰਵਾਉਣ ਲਈ ਅਪਲਾਈ ਕਰ ਸਕਦਾ ਹੈ।
ਜਰੂਰਤ
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media