Monday, September 21, 2026

ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਪਹੁੰਚਾ ਰਿਹੈ ਰੋਜ਼ਾਨਾ ਸੈਂਕੜੇ ਲੋਕਾਂ ਤੱਕ ਲੰਗਰ

ਭੀਖੀ, 2 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਦੁਨੀਆਂ ਅੰਦਰ ਫੈਲੀ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਸੂਬੇ ‘ਚ 14 ਅਪਰੈਲ ਤੱਕ ਮੁਕੰਮਲ ਕਰਫਿਊ PPNJ0204202003ਲਗਾ ਦਿੱਤਾ ਗਿਆ ਹੈ।ਜਿਸ ਦੇ ਚੱਲਦਿਆਂ ਸਥਾਨਕ ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਰੋਜ਼ਾਨਾ ਜ਼ਰੂਰਤਮੰਦ ਲੋਕਾਂ ਦੇ ਲਈ ਲੰਗਰ ਤਿਆਰ ਕਰਕੇ ਵੰਡ ਰਿਹਾ ਹੈ।ਮੰਡਲ ਪ੍ਰਧਾਨ ਪ੍ਰਸ਼ੋਤਮ ਬਿੱਲੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਸੈਂਕੜੇ ਲੋਕਾਂ ਦੇ ਲਈ ਭੋਜਨ ਤਿਆਰ ਕਰ ਕੇ ਆਪਣੇ ਸਾਧਨਾਂ ਰਾਹੀਂ ਵੱਖ ਵੱਖ ਥਾਵਾਂ ‘ਤੇ ਜਰੂਰਤਮੰਦ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ।ਮਾਸਕ ਅਤੇ ਸੈਨੇਟਾਈਜ਼ਰ ਤੋਂ ਇਲਾਵਾ ਹੋਰ ਜ਼ਰੂਰਤ ਦੀਆਂ ਚੀਜ਼ਾਂ ਵੀ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ।ਇਸ ਮੌਕੇ ਉਨ੍ਹਾਂ ਨਾਲ ਮੰਡਲ ਦੇ ਸਕੱਤਰ ਨਰੇਸ਼ ਨਾਟੀ, ਖਜਾਨਚੀ ਮੱਖਣ ਮੱਤੀ, ਸਰਪ੍ਰਸਤ ਗੁਰਜੀਤ ਸਿੰਘ, ਵਿਪਨ ਲੱਕੀ, ਰਾਕੇਸ਼ ਸਿੰਗਲਾ, ਬਲਰਾਮ ਮਿੱਤਲ, ਓਮ ਪ੍ਰਕਾਸ਼ ਕਾਲੂ, ਸ਼ੰਭੂ ਰਾਮ ਗਰਗ, ਅਮਨਦੀਪ ਸ਼ਾਰਦਾ, ਬਬਲੂ ਅਤਲਾ, ਬੱਗਾ ਢੋਲੀ, ਚਿੰਕੂ, ਜੋਨੀ ਗੋਇਲ, ਐਡਵੋਕੇਟ ਮੰਗਤ ਰਾਮ ਖੀਵਾ ਅਤੇ ਗੋਵਿੰਦਾ ਹਲਵਾਈ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …