Tuesday, September 22, 2026

ਮਾਂ ਦੀਆਂ ਅਸਥੀਆਂ ਘਰ ‘ਚ ਦੱਬ ਕੇ ਉਤੇ ਬੂਟੇ ਲਾਏ

ਭੀਖੀ, 2 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਤਰਕਸ਼ੀਲ ਸੁਸਾਇਟੀ ਇਕਾਈ ਦੇ ਮੈਂਬਰ ਜਗਸੀਰ ਸਿੰਘ ਜੱਗੂ ਦੀ ਮਾਤਾ ਰਣਵੀਰ ਕੌਰ ਦੀ ਲੰਘੇ ਦਿਨ ਦਿਲ PPNJ0204202005ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ ਸੀ।ਪਰਿਵਾਰ ਮੈਂਬਰਾਂ ਨੇ ਮ੍ਰਿਤਕ ਮਾਤਾ ਦੇ ਫੁੱਲ਼ ਚੁਗ ਕੇ ਦੂਰ-ਦੁਰਾਡੇ ਧਾਰਮਿਕ ਸਥਾਨਾਂ ‘ਤੇ ਜਾ ਕੇ ਪਾਉਣ ਦੀ ਬਜ਼ਾਏ ਘਰ ਅੰਦਰ ਹੀ ਅਸਥੀਆਂ ਦੱਬ ਕੇ ਉਤੇ ਬੂਟੇ ਲਾਏ।ਬੂਟੇ ਲਾਉਣ ਦੀ ਰਸਮ ਉਨ੍ਹਾਂ ਦੀ ਨੂੰਹ ਡਿੰਪਲ ਰਾਣੀ, ਭੈਣ ਰਾਜਵਿੰਦਰ ਕੌਰ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਵੀਰਪਾਲ ਕੌਰ, ਅੰਮ੍ਰਿਤਪਾਲ ਕੌਰ, ਧਰਮਿੰਦਰ ਕੌਰ, ਪਿਤਾ ਸੰਤ ਸਿੰਘ ਨੇ ਨਿਭਾਈ।ਉਨ੍ਹਾਂ ਨੇ ਸਮਾਜ ਨੂੰ ਅੰਧਵਿਸ਼ਵਾਸਾਂ ‘ਚੋਂ ਨਿਕਲ ਕੇ ਅਜਿਹੀਆਂ ਪਹਿਲ ਕਦਮੀਆਂ ਕਰਨ ਦੀ ਅਪੀਲ ਕੀਤੀ।ਞਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਆਗੂ ਭੁਪਿੰਦਰ ਫ਼ੌਜੀ, ਜਸਪਾਲ ਅਤਲਾ, ਹਰਜਿੰਦਰ ਸਿੰਘ, ਸਿਮਰਨਜੀਤ ਕੌਰ, ਗੁਰਵਿੰਦਰ ਸਿੰਘ ਬਬਲੀ, ਗੁਰਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਤੇ ਰਾਜਵਿੰਦਰ ਸਿੰਘ ਮੋਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …