ਧੂਰੀ, 2 ਅਪ੍ਰੈਲ਼ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਟਰਾਂਸਪੋਰਟ ਦੇ ਮਾਲਕ ਰਵੀ ਭੂਸ਼ਨ ਸ਼ਰਮਾ ਦੇ ਨੌਜਵਾਨ ਪੁੱਤਰ ਸ਼ੁਭਮ ਸ਼ਰਮਾ ਨੇ ਕੋਰੋਨਾ ਵਾਇਰਸ ਦੀ
ਮਹਾਂਮਾਰੀ ਦੇ ਚੱਲਦਿਆਂ ਧੂਰੀ ਸ਼ਹਿਰ ਨੂੰ ਸੈਨੇਟਾਈਜ਼ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇਸ ਮੁਹਿੰਮ ਵਿੱਚ ਦੋਸਤਾਂ ਨੂੰ ਨਾਲ ਲੈ ਕੇ ਸ਼ੁਭਮ ਸ਼ਰਮਾ ਵੱਲੋਂ ਧੂਰੀ ਦੇ ਹਰੇਕ ਵਾਰਡ ਵਿੱਚ ਘਰ-ਘਰ ਜਾ ਕੇ ਮੁਹੱਲਿਆਂ ਨੂੰ ਪ੍ਰੈਸ਼ਰ ਮਸ਼ੀਨਾਂ ਦੀ ਸਹਾਇਤਾ ਨਾਲ ਦਵਾਈਆਂ ਦਾ ਛਿੜਕਾ ਕਰਕੇ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।ਸ਼ੁਭਮ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਦੀ ਇਸ ਮਹਾਂਮਾਰੀ ਤੋਂ ਬਚਣ ਦਾ ਤਰੀਕਾ ਖੁਦ ਨੂੰ ਘਰਾਂ ਵਿੱਚ ਲਾਕਡਾਊਨ ਕਰਨਾ ਅਤੇ ਆਪਣੇ ਘਰਾਂ ਨੂੰ ਸੈਨੇਟਾਈਜ਼ ਕਰਨਾ ਹੈ।ਉਹਨਾਂ ਕਿਹਾ ਕਿ ਪੱਛਮੀ ਮੁਲਕਾਂ ਵਿੱਚ ਵੀ ਕੋਰੋਨਾ ਵਾਇਰਸ ਭਾਰੀ ਤਾਇਦਾਦ ਵਿੱਚ ਫੈਲਿਆ ਹੋਇਆ ਹੈ, ਪ੍ਰੰਤੂ ਉੱਥੇ ਲੋਕਾਂ ਨੂੰ ਰੋਜੀ ਰੋਟੀ ਦੇਣਾ ਅਤੇ ਮੁਹੱਲਿਆਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਉੱਥੋਂ ਦੀਆਂ ਸਰਕਾਰਾਂ ਵੱਲੋਂ ਕੀਤਾ ਜਾਂਦਾ ਹੈ, ਜਦੋਂਕਿ ਪੰਜਾਬ ਵਿੱਚ ਇਸ ਕੰਮ ਲਈ ਸਮਾਜਸੇਵੀ ਸੰਸਥਾਵਾਂ ਦਾ ਰੋਲ ਮੋਹਰੀ ਹੈ।
ਇਸ ਮੌਕੇ ਵਿਪਨ ਕੁਮਾਰ, ਨਰੇਸ਼ ਕਾਲਾ, ਅਸ਼ੀਸ਼ ਢੰਡ, ਪੱਪੂ, ਵਿਸ਼ੂ ਅਤੇ ਬਿੱਟੂ ਆਦਿ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media