ਲੌਂਗੋਵਾਲ, 3 ਅਪ੍ਰੈਲ (ਪੰਜਾਬ ਪੋਸਟ -ਜਗਸੀਰ ਸਿੰਘ) – ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਅਕਾਲ
ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲੋਕ ਗਾਇਕ ਕਲਾਂ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਕਿਹਾ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਅਕਾਲ ਚਲਾਣੇ ਨਾਲ ਜਿਥੇ ਸਿੱਖ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਸੰਗੀਤ ਦੇ ਖੇਤਰ ਵਿੱਚ ਵੀ ਗਮ ਦੀ ਲਹਿਰ ਹੈ।ਜਦਕਿ ਗਾਇਕ ਅਤੇ ਮੰਚ ਸੰਚਾਲਕ ਕੁਲਵੰਤ ਉਪਲੀ ਤੇ ਗਾਇਕ ਨਿਰਮਲ ਮਾਹਲਾ ਨੇ ਭਾਈ ਨਿਰਮਲ ਸਿੰਘ ਖਾਲਸਾ ਦੀ ਮ੍ਰਿਤਕ ਦੇਹ ਦਾ ਦਾਹ ਸਸਕਾਰ ਰੋਕਣ ਨੂੰ ਵੀ ਮੰਦਭਾਗਾ ਵਰਤਾਰਾ ਤੇ ਸਾਜਿਸ਼ ਤਹਿਤ ਕਰਾਰ ਦਿੱਤਾ ਹੈ। ਇਸੇ ਦੌਰਾਨ ਐਸ.ਸੀ ਵਿੰਗ ਦੇ ਚੇਅਰਮੈਨ ਗੁਰਲਾਲ ਸਿੰਘ, ਕੌਂਸਲਰ ਸਤਪਾਲ ਸਿੰਘ ਪਾਲੀ, ਗੀਤਕਾਰ ਰਾਮਫਲ ਰਾਜਲਹੇੜੀ, ਤਰਸੇਮ ਭੁਟਾਲ, ਗੁਰਦੀਪ ਬੰਟੀ, ਗੁਲਜ਼ਾਰ ਬੰਬ ਭੀਖੀ, ਅਦਾਕਰ ਟੀਟਾ ਵੈਲੀ, ਮੰਗਤ ਕੁਲਾਰਾਂ, ਰਣਜੀਤ ਸਿੰਘ, ਕਾਲਾ ਅਲੀਸ਼ੇਰ, ਕਿਰਨਪਾਲ ਗਾਗਾ ਤੇ ਜੱਸ ਗੁਰਾਇਆ ਆਦਿ ਨੇ ਭਾਈ ਨਿਰਮਲ ਸਿੰਘ ਖਾਲਸਾ ਦੇ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media