ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲੀਆਂ – ਡਾ. ਕਲਭੁਸਣ ਸ਼ਰਮਾ
ਪਠਾਨਕੋਟ, 6 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਰਫਿਊ ਦੌਰਾਨ ਦੁੱਧ ਲੋਕਾਂ ਦੀ ਅਹਿਮ ਲੋੜ ਹੈ, ਇਸ ਤੋਂ ਇਲਾਵਾ ਮੀਟ ਅਤੇ ਅੰਡੇ ਵੀ ਲੋਕਾਂ ਦੇ ਭੋਜਨ ਦਾ ਜਰੂਰੀ
ਹਿੱਸਾ ਹਨ, ਜਿਸ ਨੂੰ ਦੇਖਦਿਆਂ ਲੋਕਾਂ ਦੀ ਸਹੂਲਤ ਅਤੇ ਪਸ਼ੂ ਪਾਲਕਾਂ ਦੀ ਮਦਦ ਲਈ ਜਿਲੇ ਦੇ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲੀਆਂ ਰੱਖੀਆਂ ਗਈਆਂ ਹਨ।ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਕਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਜਿਲੇ ਦਾ ਇਕ ਪੋਲੀ ਕਲੀਨਿਕ, 28 ਸਿਵਲ ਪਸ਼ੂ ਹਸਪਤਾਲ ਤੇ 22 ਪਸੂ ਡਿਸਪੈਂਸਰੀਆਂ ਕੰਮ ਕਰ ਰਹੀਆਂ ਹਨ।
ਇਸ ਤੋਂ ਇਲਾਵਾ ਵੈਟਰਨਰੀ ਨੂੰ ਜਰੂਰੀ ਸੇਵਾਵਾਂ ਵਿੱਚ ਹੋਣ ਕਾਰਨ ਸ਼ਹਿਰ ਵਿਚ ਤੂੜੀ, ਹਰਾ ਚਾਰਾ, ਫੀਡ ਆਦਿ ਦੀ ਸਪਲਾਈ ਲਈ ਕੰਮ ਕਰਨ ਵਾਲੇ ਕਾਰੋਬਾਰੀ ਅਦਾਰਿਆਂ ਨੂੰ ਕਰਫਿਊ ਪਾਸ ਵੀ ਜਾਰੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਘਰੇਲੂ ਪਸ਼ੂ ਪਾਲਕਾ ਦੇ ਪਸ਼ੂਆਂ ਲਈ ਬਨਾਉਟੀ ਗਰਭਦਾਨ ਦੀਆਂ ਸੇਵਾਵਾਂ ਵੀ ਵਿਭਾਗ ਵਲੋਂ ਨਿਰੰਤਰ ਜਾਰੀ ਹਨ।ਵਿਭਾਗ ਵਲੋਂ ਗਊਸ਼ਾਲਾ ਦੇ ਕਾਮਿਆਂ ਅਤੇ ਉਨਾਂ ਦੇ ਪ੍ਰਬੰਧਕਾਂ ਨੂੰ ਗਊਸ਼ਾਲਾ ਦੀ ਸਾਂਭ-ਸੰਭਾਲ ਲਈ ਕਰਫਿਊ ਪਾਸ ਵੀ ਜਾਰੀ ਕੀਤੇ ਜਾ ਚੁੱਕੇ ਹਨ।ਆਂਡੇ ਅਤੇ ਚਿਕਣ ਮੀਟ ਦੀ ਡੋਰ ਟੂ ਡੋਰ ਸਪਲਾਈ ਲਈ 32 ਵਿਅਕਤੀਆਂ ਨੂੰ ਪਾਸ ਜਾਰੀ ਕੀਤੇ ਜਾਂਦੇ ਹਨ।
Punjab Post Daily Online Newspaper & Print Media