Thursday, September 24, 2026

ਪਿੰਡ ਦੇ ਨਾਕੇ ਦੇ ਸੇਵਾਦਾਰ ਕੋਈ ਕੁਤਾਹੀ ਜਾਂ ਨਸ਼ਾ ਨਾ ਕਰਨ – ਡੀ.ਐਸ.ਪੀ ਸੁਮਿਤ ਸੂਦ

ਸੰਦੌੜ੍ਹ, 6 ਅਪਰੈਲ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਕੋਰੋਨਾਵਾਇਰਸ ਦੇ ਕਹਿਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਹੁਕਮਾਂ ਹੇਠ ਪੰਜਾਬ ਪੁਲਿਸ ਨੇ Corona fightsਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਕੇ ਲਾਉਣ ਦੇ ਹੁਕਮ ਦਿੱਤੇ ਹਨ।ਐਸ.ਐਚ.ਓ ਸੰਦੌੜ੍ਹ ਕੁਲਵੰਤ ਸਿੰਘ ਨੇ ਕਿਹਾ ਕਿ ਜਰੂਰੀ ਕੰਮਾਂ ਲਈ ਪਿੰਡ ਵਿੱਚ ਆਉਣ ਜਾਣ ਵਾਲੇ ਵਿਅਕਤੀਆਂ ਦੇ ਪਛਾਣ ਪੱਤਰ ਜਰੂਰ ਦੇਖੇ ਜਾਣ।ਇਸੇ ਦੌਰਾਨ ਡੀ.ਐਸ.ਪੀ ਮਾਲੇਰਕੋਟਲਾ ਸੁਮਿਤ ਸੂਦ ਨੇ ਕਿਹਾ ਕਿ ਨਾਕੇ ‘ਤੇ ਤਾਇਨਾਤ ਨੌਜਵਾਨ ਕਿਸੇ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਾ ਕਰਨ ਤੇ ਨਾ ਹੀ ਡਿਊਟੀ ‘ਚ ਕੋਈ ਕੁਤਾਹੀ ਕੀਤੀ ਜਾਵੇ।ਜੇਕਰ ਨਾਕੇ ‘ਤੇ ਡਿਉਟੀ ਦੌਰਾਨ ਕੋਈ ਵੀ ਸੇਵਾਦਾਰ ਨਿਯਮਾਂ ਦੀ ਉਲੰਘਣਾ ਕਰਦਾ ਜਾਂ ਅਣਗਹਿਲੀ ਵਰਤਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …