ਪਠਾਨਕੋਟ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਅਤੇ ਉਘੀ ਸਮਾਜ ਸੇਵੀ ਸਖਸੀਅਤ ਡਾ. ਐਸ.ਪੀ ਸਿੰਘ
ਓਬਰਾਏ ਦੁਬਈ ਵਾਲਿਆਂ ਵੱਲੋਂ ਕਰੋਨਾ ਵਾਈਰਸ ਦੀ ਮਹਾਮਾਰੀ ਦੋਰਾਨ ਕੀਤੇ ਜਾ ਰਹੇ ਰਾਹਤ ਕਾਰਜਾਂ ਦੇ ਤਹਿਤ ਅੱਜ ਜਿਲ੍ਹਾ ਪ੍ਰਸਾਸ਼ਨ ਪਠਾਨਕੋਟ ਨੂੰ ਰਾਸ਼ਨ ਦੀ ਪਹਿਲੀ ਖੇਪ ਭੇਜੀ ਗਈ।ਜੋ ਅੱਜ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਗੁਰਦਾਸਪੁਰ ਤੇ ਜਿਲ੍ਹਾ ਪਠਾਨਕੋਟ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਟੀਮ ਪਾਸੋਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਸਹਾਇਕ ਕਮਿਸ਼ਨਰ ਜਨਰਲ ਪਿਰਥੀ ਸਿੰਘ, ਡੀ.ਸੀ ਟੂ ਪੀ.ਏ ਜਤਿੰਦਰ ਸ਼ਰਮਾ ਨੇ ਪ੍ਰਾਪਤ ਕੀਤਾ।
ਡਿਪਟੀ ਕਮਿਸ਼ਨਰ ਖਹਿਰਾ ਨੇ ਕਿਹਾ ਕਿ ਇਸ ਅੋਖੀ ਘੜ੍ਹੀ ਵਿੱਚ ਪੰਜਾਬ ਵਾਸੀਆਂ ਦੀ ਸਹਾਇਤਾ ਕਰਕੇ ਡਾ. ਓੁਬਰਾਏ ਵੱਲੋਂ ਬਹੁਤ ਹੀ ਸਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਅੱਜ ਡਾ. ਓੁਬਰਾੲੈ ਵੱਲੋਂ 1000 ਕਿਲੋ ਖੰਡ, 2000 ਕਿਲੋ ਆਟਾ, 400 ਕਿਲੋ ਦਾਲਾਂ, 400 ਕਿਲੋ ਚਾਵਲ ਅਤੇ ਦੋ ਡੱਬੇ ਸੈਨੀਟਾਈਜਰ ਜਿਲ੍ਹਾ ਪ੍ਰਸਾਸ਼ਨ ਨੂੰ ਟਰੱਸਟ ਦੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਦੇ ਰਾਹੀ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਕਰੋਨਾ ਦੇ ਕਹਿਰ ਤੋਂ ਆਮ ਲੋਕਾਂ ਨੂੰ ਬਚਾਓੁਣ ਅਤੇ ਗਰੀਬ ਲੋੜਵੰਦ ਪਰਿਵਾਰਾਂ ਨੂੰ ਰੋਟੀ ਦੇਣ ਲਈ ਡਾ. ਓੁਬਰਾਏ ਵੱਲੋਂ ਨੇਕ ਕਾਰਜ਼ ਕਰਦਿਆਂ ਇਨਸਾਨੀਅਤ ਦੇ ਫਰਜ਼ ਨਿਭਾਏ ਜਾ ਰਹੇ ਹਨ।ਪ੍ਰਧਾਨ ਮਠਾਰੂ ਨੇ ਦੱਸਿਆ ਕਿ ਟਰੱਸਟ ਵੱਲੋਂ ਪੀ.ਪੀ.ਈ ਕਿੱਟਾਂ ਅਤੇ ਸਪੈਸ਼ਲ ਮਾਸਕ ਤੇ 20 ਵੇਨਟੀਲੇਟਰ ਵੀ ਸੂਬੇ ਦੇ ਵੱਖ-ਵੱਖ ਜਿਲਿਆਂ ਵਿੱਚ ਭੇਜੇ ਜਾ ਰਹੇ ਹਨ।ਜਿਨ੍ਹਾਂ ਵਿੱਚੋਂ 8 ਵੇਨਟੀਲੇਟਰ ਦਿੱਤੇ ਜਾ ਚੁੱਕੇ ਹਨ। ਇਸ ਮੋਕੇ ਟਰੱਸਟ ਦੇ ਮੈਂਬਰ ਤਵਿੰਦਰ ਸਿੰਘ, ਹਰਵਿੰਦਰ ਸਿੰਘ, ਰਣਜੀਤ ਸਿੰਘ, ਵਿਜੈ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media