ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਇੰਸਟੀਚਿਊਟ ਫਾਰ ਡਿਜ਼ਾਸਟਰਜ਼, ਐਮਰਜੈਂਸੀ ਐਂਡ ਐਕਸੀਡੈਂਟਸ (ਆਈਡੀਈਏ) ਨੇ ਕੋਵੀਡ-19
ਲਈ ਸਵੈ-ਮੁਲਾਂਕਣ ਟੂਲਕਿੱਟ ਲਾਂਚ ਕੀਤੀ ਹੈ।ਇਸ ਨੂੰ psdm.gov.in ’ਤੇ ਅਪਲੋਡ ਕੀਤਾ ਗਿਆ ਹੈ ਜਿਥੋਂ ਕੋਈ ਵੀ ਵਿਅਕਤੀ ਇਸ ਟੂਲਕਿਟ ਦੀ ਵਰਤੋਂ ਬਿਨਾਂ ਕਿਸੇ ਟੈਸਟ ਤੋਂ ਕੋਰੋਨਾ ਵਾਇਰਸ ਸਬੰਧੀ ਆਪਣੇ ਸ਼ੰਕਿਆਂ ਨੂੰ ਦੂਰ ਕਰਨ ਲਈ ਕਰ ਸਕਦਾ ਹੈ।ਇਸ ਵਿਚ ਬਿਮਾਰੀ ਸਬੰਧੀ ਲੱਛਣਾਂ, ਯਾਤਰਾ ਦੇ ਇਤਿਹਾਸ ਅਤੇ ਸੰਪਰਕ ਇਤਿਹਾਸ ਨਾਲ ਜੁੜੇ ਬਹੁਤ ਸਾਰੇ ਆਮ ਪ੍ਰਸ਼ਨਾਂ ਦਾ ਹਵਾਲਾ ਦਿਤਾ ਗਿਆ ਹੈ। ਸਰਕਾਰੀ ਬੁਲਾਰੇ ਬੁਲਾਰੇ ਨੇ ਦੱਸਿਆ ਕਿ ਇਹ ਸਹੀ ਜਨਤਕ ਮੇਲਜੋਲ ‘ਤੇ ਵੀ ਕੇਂਦ੍ਰਿਤ ਹੈ ਅਤੇ ਕੋਵਿਡ 19 ਸਬੰਧੀ ਇਸ ਟੂਲਕਿੱਟ ਨੂੰ ਹੇਠ ਦਿੱਤੇ ਲਿੰਕ https://innovoidea.in/covidselftest/india/> ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media