ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਵਾਢੀ ਦੇ ਸੀਜ਼ਨ ਵਿਚ ਬਿਜਲੀ ਦੀਆਂ ਢਿੱਲੀਆਂ
ਤਾਰਾਂ, ਟਰਾਂਸਫਾਰਮਰ ਅਤੇ ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਤੋਂ ਕਣਕ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕੰਟਰੋਲ ਰੂਮ ਕਾਇਮ ਕੀਤਾ ਗਿਆ ਹੈ।ਕਿਸਾਨ ਵੀਰ ਇਸ ਕੰਟਰੋਲ ਰੂਮ ਉਤੇ ਆਪਣੇ ਫੋਨ ਤੋਂ ਵੱਟਸਐਪ ਕਰਕੇ ਸੂਚਨਾ ਦੇ ਸਕਦੇ ਹਨ, ਜਿਸ ਨੂੰ ਛੇਤੀ ਤੋਂ ਛੇਤੀ ਠੀਕ ਕਰ ਦਿੱਤਾ ਜਾਵੇਗਾ।ਬਾਰਡਰ ਜੋਨ ਦੇ ਚੀਫ ਪ੍ਰਦੀਪ ਕੁਮਾਰ ਸੈਣੀ ਨੇ ਕਰਦੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਜਾਰੀ ਕੀਤੇ ਇੰਨਾਂ ਫੋਨ ਨੰਬਰਾਂ 96461-06835 ਅਤੇ 96461-06836 ‘ਤੇ ਸ਼ਿਕਾਇਤ ਸਬੰਧੀ ਸਥਾਨ, ਪਤਾ ਅਤੇ ਫੋਟੋ ਦਾ ਵੇਰਵਾ ਕੇਵਲ ਵਟਸ ਐਪ ਰਾਹੀਂ ਭੇਜਿਆ ਜਾਵੇ।ਇਸ ਤੋਂ ਇਲਾਵਾ ਉਕਤ ਸਥਾਨ ਜਿੱਥੇ ਸਪਾਰਕਿੰਗ ਹੁੰਦੀ ਹੋਵੇ ਦੀ ਜੀ.ਪੀ.ਐਸ ਲੋਕੇਸ਼ਨ ਵੀ ਵਟਸਐਪ ‘ਤੇ ਪਾਈ ਜਾ ਸਕਦੀ ਹੈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media