Saturday, June 27, 2026

ਡਾਕਟਰੀ ਅਮਲੇ ਨੂੰ ਕੋਰੋਨਾ ਵਾਇਰਸ ਤੋਂ ਬਚਾਉਣਣ ਲਈ ਪ੍ਰਸ਼ਾਸਨ ਨੇ ਤਿਆਰ ਕਰਵਾਏ ਕੋਵਿਡ ਟੈਸਟਿੰਗ ਸਟੇਸ਼ਨ ਤੇ ਪੌਡ – ਥੋਰੀ

ਬਿਨਾਂ ਸੰਪਰਕ ‘ਚ ਆਇਆਂ ਡਾਕਟਰ ਕਰਨਗੇ ਸ਼ੱਕੀ ਮਰੀਜ਼ਾਂ ਦੀ ਜਾਂਚ

ਸੰਗਰੂਰ, 9 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਕੋਰੋਨਾ ਵਾਇਰਸ ਜਿਹੀ ਮਾਰੂ ਬਿਮਾਰੀ ਨਾਲ ਜੂਝ ਰਹੇ ਨਾਗਰਿਕਾਂ ਨੂੰ ਆਪਣੀ ਜਾਨ ਜੋਖਿਮ ਵਿੱਚ ਪਾ ਕੇ PPNJ0904202003ਸਿਹਤਯਾਬ ਕਰਨ ਲਈ ਦ੍ਰਿੜਤਾ ਨਾਲ ਦਿਨ ਰਾਤ ਜੁੱਟੇ ਮੈਡੀਕਲ ਸਟਾਫ਼ ਦੀ ਸੁਰੱਖਿਆ ਤੇ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਵੇਕਲਾ ਅਤੇ ਮਹੱਤਵਪੂਰਨ ਉਪਰਾਲਾ ਕੀਤਾ ਗਿਆ ਹੈ।ਜਿਸ ਨਾਲ ਕਿਸੇ ਵੀ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਦੀ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਵਿਸਤ੍ਰਿਤ ਸਿਹਤ ਜਾਂਚ ਯਕੀਨੀ ਹੋ ਸਕੇਗੀ ਅਤੇ ਹਸਪਤਾਲਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਹੇਠ ਆਉਣ ਤੋਂ ਮੁਕੰਮਲ ਤੌਰ `ਤੇ ਬਚਾਇਆ ਜਾ ਸਕੇਗਾ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਲਈ ਕੋਵਿਡ ਟੈਸਟਿੰਗ ਪੋਡ, ਕੋਵਿੰਗ ਟੈਸਟਿੰਗ ਸਟੇਸ਼ਨ ਅਤੇ ਫਲੂ ਕਾਰਨਰ ਦਾ ਨਿਰਮਾਣ ਕਰਵਾਇਆ ਗਿਆ ਜੋ ਕਿ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋਣਗੇ।ਡਾਕਟਰਾਂ ਤੇ ਮੈਡੀਕਲ ਸਟਾਫ਼ ਦੀ ਸੁਰੱਖਿਆ ਤੇ ਤੰਦਰੁਸਤੀ ਸਮੇਂ ਦੀ ਅਹਿਮ ਜ਼ਰੂਰਤ ਹੈ।ਕੋਵਿਡ ਟੈਸਟਿੰਗ ਪੋਡ ਅਤੇ ਕੋਵਿਡ ਟੈਸਟਿੰਗ ਸਟੇਸ਼ਨ ਅਜਿਹੇ ਹੀ ਦੋ ਵੱਖ-ਵੱਖ ਸਥਾਨ ਸਾਬਤ ਹੋਣਗੇ।ਜਿਥੇ ਡਾਕਟਰ ਇੱਕ ਵਿਸ਼ੇਸ਼ ਕੇਬਿਨ ਵਿੱਚ ਬੈਠ ਕੇ ਮਰੀਜ਼ਾਂ ਨਾਲ ਸਿੱਧੇ ਤੌਰ `ਤੇ ਸੰਪਰਕ ਵਿੱਚ ਆਏ ਬਗੈਰ ਹੀ ਆਪਣੀਆਂ ਡਾਕਟਰੀ ਸੇਵਾਵਾਂ ਮੁਹੱਈਆ ਕਰਵਾ ਸਕਣਗੇ।ਟੈਸਟਿੰਗ ਪੋਡ ਜੋ ਕਿ ਇੱਕ ਛੋਟਾ 4 ਬਾਏ 4 ਆਕਾਰ ਦਾ ਚੈਂਬਰ ਹੈ, ਇਸ ਰਾਹੀਂ ਸ਼ੱਕੀ ਕੋਰੋਨਾ ਵਾਇਰਸ ਮਰੀਜ਼ਾਂ ਦੀ ਬਿਨਾਂ ਹੱਥ ਲਗਾਇਆਂ ਡਾਕਟਰ ਵਲੋਂ ਜਾਂਚ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਸ਼ੀਸ਼ੇਨੁਮਾ ਚੈਂਬਰ ਦੇ ਅੰਦਰਲੇ ਪਾਸੇ ਡਾਕਟਰ ਬੈਠੇਗਾ ਅਤੇ ਇਸ ਚੈਂਬਰ ਨਾਲ ਜੁੜੇ ਵਿਸ਼ੇਸ਼ ਕਿਸਮ ਦੇ ਦਸਤਾਨੇ ਵਿੱਚ ਆਪਣੇ ਹੱਥ ਪਾ ਕੇ ਸ਼ੱਕੀ ਮਰੀਜ਼ ਦੀ ਟੈਸਟਿੰਗ ਆਦਿ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਸਪਤਾਲਾਂ ਦੇ ਬਾਹਰ ਸਥਾਪਤ ਕੀਤੇ ਜਾਣ ਵਾਲੇ ਇਨ੍ਹਾਂ ਕੇਂਦਰਾਂ ਨਾਲ ਭਵਿੱਖ ਵਿੱਚ ਪੀ.ਪੀ.ਈ ਕਿੱਟਾਂ, ਮਾਸਕਾਂ, ਦਸਤਾਨਿਆਂ।ਇਸ ਪ੍ਰਕਿਰਿਆ ਦੌਰਾਨ ਮਰੀਜ਼ਾਂ ਦੀ ਸਿਹਤ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ ਅਤੇ ਜਾਂਚ ਲਈ ਵਰਤੇ ਜਾਣ ਵਾਲੇ ਗਲਵਜ਼ ਦੇ ਉਪਰ ਅਹਿਤਿਆਤ ਵਜੋਂ ਆਰਜ਼ੀ ਤੌਰ `ਤੇ ਪਲਾਸਟਿਕ ਦੇ ਕਵਰ ਚੜ੍ਹਾਏ ਜਾਣਗੇ ਅਤੇ ਹਰ ਮਰੀਜ਼ ਦੀ ਜਾਂਚ ਮਗਰੋਂ ਇਨ੍ਹਾਂ ਕਵਰਾਂ ਨੂੰ ਬਦਲਿਆ ਜਾਵੇਗਾ ਇਸ ਤੋਂ ਇਲਾਵਾ ਹਰ ਵਾਰ ਗਲਵਜ਼ ਨੂੰ ਸੋਡੀਅਮ ਹਾਈਪਰੋਕਲੋਰਾਈਟ ਨਾਲ ਡਿਸਇਨਫੈਕਟ ਕੀਤਾ ਜਾਵੇਗਾ।
                 ਥੋਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਇੱਕ ਟੈਂਟਨੁਮਾ ਫਲੂ ਜਾਂਚ ਕਾਰਨਰ ਵੀ ਤਿਆਰ ਕਰਵਾਇਆ ਗਿਆ ਹੈ ਜਿਸ ਵਿੱਚ ਉਨ੍ਹਾਂ ਸਾਰੇ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ ਜਿਨ੍ਹਾਂ ਵਿੱਚ ਖਾਂਸੀ, ਬੁਖਾਰ ਆਦਿ ਲੱਛਣ ਪਾਏ ਜਾਂਦੇ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਇੱਕ ਨਾਗਰਿਕ ਤੋਂ ਦੂਜੇ ਨਾਗਰਿਕ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ ਅਤੇ ਇਸ ਤੋਂ ਬਚਾਅ ਲਈ ਸਮਾਜਿਕ ਦੂਰੀ ਦੇ ਸਿਧਾਂਤ ਨੂੰ ਸਖ਼ਤੀ ਨਾਲ ਪਾਲਣਾ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।ਥੋਰੀ ਨੇ ਦੱਸਿਆ ਕਿ ਸੰਗਰੂਰ ਵਿੱਚ ਜੋ ਇਨੋਵੇਸ਼ਨ ਸੈਲ ਸਥਾਪਤ ਕੀਤਾ ਗਿਆ ਹੈ ਜਿਸ ਦਾ ਇੰਚਾਰਜ ਜ਼ਿਲ੍ਹਾ ਮਾਲ ਅਫ਼ਸਰ ਗਗਨਦੀਪ ਸਿੰਘ ਨੂੰ ਲਗਾਇਆ ਗਿਆ ਹੈ ਜਦਕਿ ਪੀ.ਐਸ.ਓ ਜਸਵੀਰ ਸਿੰਘ ਅਤੇ ਨਾਜਰ ਅਮਰਿੰਦਰ ਸਿੰਘ ਵੱਲੋਂ ਵੀ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …