Friday, November 13, 2026

ਜਿਲ੍ਹਾ ਸੰਗਰੂਰ ‘ਚ ਮਿਲਿਆ ਪਹਿਲਾ ਕੋਰੋਨਾ ਪਾਜ਼ਟਿਵ ਮਰੀਜ਼

ਸੰਗਰੂਰ, 9 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਜਿਲ੍ਹਾ ਸੰਗਰੂਰ ਵਿੱਚ ਕੋਰੋਨਾ ਦਾ ਪਹਿਲਾ ਮਰੀਜ਼ ਮਿਲਣ ਨਾਲ ਅੱਜ ਜ਼ੀਰੋ ਖਤਮ ਹੋ ਗਈ ਹੈ।ਡਿਪਟੀ Corona Virusਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ `ਕੋਰੋਨਾ ਵਾਇਰਸ ਦਾ ਪਾਜ਼ਟਿਵ ਪਾਇਆ ਗਿਆ 65 ਸਾਲਾਂ ਦਾ ਬਜੁਰਗ ਅਮਰਜੀਤ ਸਿੰਘ ਇਥੋਂ ਨੇੜਲੇ ਪਿੰਡ ਗੱਗੜਪੁਰ ਦਾ ਰਹਿਣ ਵਾਲਾ ਹੈ, ਉਸ ਨੇ 24 ਮਾਰਚ ਨੂੰ ਦਿੱਲੀ ਸਾਹਨੇਵਾਲ ਹਵਾਈ ਉਡਾਣ ਵਿੱਚ ਸਫਰ ਕੀਤਾ ਸੀ।ਇਸੇ ਉਡਾਣ `ਚ ਸਫਰ ਕਰਨ ਵਾਲੇ ਲੁਧਿਆਣੇ ਦੇ ਇੱਕ ਵਿਅਕਤੀ ਦਾ ਕੇਸ ਪਾਜ਼ਟਿਵ ਪਾਏ ਜਾਣ ਤੋਂ ਪਿੱਛੋਂ ਪਿੰਡ ਗਗੜਪੁਰ ਦੇ ਇਸ ਵਿਅਕਤੀ ਨੂੰ ਇਕਾਂਤਵਾਸ `ਚ ਰੱਖਿਆ ਗਿਆ ਸੀ।ਪਰ ਹੁਣ ਟੈਸਟ ਰਿਪੋਰਟ ਤੋਂ ਬਾਅਦ ਉਹ ਵੀ ਪਾਜ਼ਟਿਵ ਪਾਇਆ ਗਿਆ ਹੈ। ਇਸ ਕੇਸ ਉਪਰੰਤ ਪਿੰਡ ਗੱਗੜਪੁਰ ਨੂੰ ਸੀਲ ਕੀਤਾ ਜਾ ਰਿਹਾ ਹੈ।

Check Also

ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਆਯੋਜਨ

ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ …