ਕਿਹਾ ਬਿਮਾਰ ਬੰਦੇ ਦੀ ਸਿਹਤ ਵਿਭਾਗ ਨੂੰ ਸੂਚਨਾ ਦੇਣ ਲਈ ਘਰ ਦਾ ਮੁੱਖੀ ਹੋਵੇਗਾ ਜਿੰਮੇਵਾਰ
ਪਠਾਨਕੋਟ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਬਿਨ੍ਹਾਂ ਮਾਸਕ ਜਨਤਕ ਥਾਵਾਂ ਤੇ ਕੋਈ ਗਿਆ ਤਾਂ ਹੋਵੇਗੀ ਕਾਰਵਾਈ ਅਤੇ ਘਰ ਦੇ ਮੁੱਖੀ ਦੀ ਜਿੰਮੇਦਾਰੀ ਹੋਵੇਗੀ ਕਿ
ਉਹ ਬਿਮਾਰ ਬੰਦੇ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਵੇ।ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੇ ਵਾਧੇ ਨੂੰ ਰੋਕਣ ਦੇ ਲਈ ਸਰਕਾਰ ਵੱਲੋਂ ਕਰਫਿਓ ਲਾਗੂ ਕੀਤਾ ਗਿਆ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰ੍ਹਾਂ ਅੰਦਰ ਰਹਿ ਕੇ ਕਰੋਨਾ ਦੀ ਇਸ ਚੈਨ ਨੂੰ ਤੋੜੀਏ ਤਾਂ ਜੋ ਕੱਲ ਨੂੰ ਇਹ ਬੀਮਾਰੀ ਪੈਰ ਨਾ ਪਸਾਰ ਸਕੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਓ ਦੋਰਾਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰ੍ਹਾਂ ਅੰਦਰ ਰਹਿਣ ਅਤੇ ਪੂਰੀ ਤਰ੍ਹਾਂ ਨਾਲ ਸਾਫ ਸਫਾਈ ਰੱਖਣ ।
Punjab Post Daily Online Newspaper & Print Media