Saturday, June 27, 2026

ਰਾਜ ਰਾਣੀ ਪਰਿਵਾਰ ਦੇ 99 ਸੈਂਪਲਾਂ ‘ਚੋਂ 6 ਪਾਜ਼ਟਿਵ, 62 ਨੈਗਟਿਵ ਤੇ ਬਾਕੀ ਰਿਪੋਰਟਾਂ ਦੀ ਉਡੀਕ

116 ਸੰਪਰਕ ਦੇ ਲੋਕਾਂ ਵਿੱਚੋਂ ਅੱਜ ਤੱਕ ਲਏ ਗਏ ਸਨ ਸੈਂਪਲ

ਪਠਾਨਕੋਟ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਦੇ ਸੁਜਾਨਪੁਰ ਨਿਵਾਸੀ ਮਹਿਲਾ ਰਾਜ ਰਾਣੀ ਜੋ ਕਰੀਬ 75 ਸਾਲ ਦੀ ਬਜ਼ੁਰਗ ਮਹਿਲਾ ਸੀ ਦਾ Corona Virusਕਰੋਨਾ ਟੈਸਟ ਪਾਜ਼ਟਿਵ ਆਉਣ ‘ਤੇ ਪਿਛਲੇ ਦਿਨੀ ਉਸ ਦੀ ਅੰਮ੍ਰਿਤਸਰ ਵਿਖੇ ਇਲਾਜ਼ ਦੋਰਾਨ ਮੋਤ ਹੋ ਗਈ ਸੀ।ਇਸ ਤੋਂ ਬਾਅਦ ਜਿਲ੍ਹਾ ਪ੍ਰਸਾਸ਼ਨ ਵੱਲੋਂ ਪਰਿਵਾਰ ਦੇ ਸਾਰੇ ਨਜ਼ਦੀਕੀ ਸੰਪਰਕ, ਸੇਖਾ ਮੁਹੱਲੇ ਦੀ ਗਲੀ, ਖੇਤਰ, ਜੁਗਿਆਲ ਵਿਖੇ ਉਪਰੋਕਤ ਪਰਿਵਾਰ ਦੀ ਨੰੁਹ ਦਾ ਪਰਿਵਾਰ, ਪਰਿਵਾਰ ਦਾ ਇੱਕ ਲੜਕਾ ਜੋ ਆੜਤੀਆਂ ਸੀ।ਉਸ ਸਬੰਧੀ ਮੰਡੀ ਦੇ ਲਿੰਕ, ਇੱਕ ਬੇਟਾ ਕਰਿਆਨਾ ਦਾ ਕੰਮ ਕਰਦਾ ਸੀ ਉਨ੍ਹਾਂ ਦਾ ਸੰਪਰਕ ਆਦਿ ਸ਼ਾਮਲ ਸਨ।ਇਸ ਤੋਂ ਇਲਾਵਾ ਰਾਜ ਰਾਣੀ ਦੇ ਇਲਾਜ਼ ਦੋਰਾਨ ਜੋ ਸਿਹਤ ਸੇਵਾਵਾਂ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਸਨ, ਦੀ ਜਾਂਚ ਕਰਵਾਈ ਗਈ ਹੈ।ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸੁਜਾਨਪੁਰ ਵਿਖੇ ਕਰੋਨਾ ਪਾਜ਼ਟਿਵ ਆਉਣ ਤੋਂ ਬਾਅਦ ਜਿਲ੍ਹਾ ਪ੍ਰਸਾਸ਼ਨ ਵਲੋਂ ਰਾਜ ਰਾਣੀ ਦੇ ਪਰਿਵਾਰ ਦੇ ਕਰੀਬ 116 ਸੰਪਰਕ ਦੇ ਲੋਕਾਂ ਵਿਚੋਂ ਅੱਜ ਤੱਕ ਕਰੀਬ 99 ਸੈਂਪਲ ਲਏ ਗਏ ਹਨ।ਜਿਸ ਵਿੱਚੋਂ 6 ਕੇਸ ਪਾਜ਼ਟਿਵ ਆਏ ਹਨ ਜੋ ਪਰਿਵਾਰਿਕ ਮੈਂਬਰ ਹਨ।62 ਦੇ ਕਰੀਬ ਲੋਕ ਨੈਗਟਿਵ ਆਏ ਹਨ।ਪਰਿਵਾਰ ਦੇ ਕੁੱਝ ਮੈਂਬਰ ਨੈਗਟਿਵ, ਸਿਵਲ ਹਸਪਤਾਲ ਦਾ ਸਟਾਫ ਨੈਗਟਿਵ, ਪ੍ਰਾਈਵੇਟ ਨਰਸਿੰਗ ਹੋਮ ਦੀ ਟੀਮ ਦੀ ਵੀ ਰਿਪੋਰਟ ਨੈਗਟਿਵ ਆਈ ਹੈ। ਇਸ ਤੋਂ ਬਾਅਦ ਆੜਤੀਆਂ ਦਾ ਲਿੰਕ ਅਤੇ ਕਰਿਆਨਾ ਦੀ ਦੁਕਾਨ ਜਿਸ ਤੇ ਪੋਜ਼ ਮਸ਼ੀਨ ਨਾਲ ਕਰੀਬ 40 ਬੰਦਿਆਂ ਨੂੰ ਕਣਕ ਵੰਡੀ ਗਈ ਸੀ ਉਹ ਵੀ ਸਾਰੇ ਨੇਗਟਿਵ ਆਏ ਹਨ।ਇਸ ਤਰ੍ਹਾਂ 27 ਲੋਕਾਂ ਦੀ ਮੈਡੀਕਲ ਰਿਪੋਰਟ ਆਉਣੀ ਬਾਕੀ ਹੈ 4 ਲੋਕਾਂ ਦੀ ਰੀਸੈਂਪਲਿੰਗ ਭੇਜੀ ਹੋਈ ਹੈ।
           ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਇੱਕ ਕੋਨਟੈਨਮੈਂਟ ਪਲਾਨ ਤਿਆਰ ਕੀਤਾ ਜਾ ਰਿਹਾ ਹੈ।ਜਿਥੇ ਸੁਜਾਨਪੁਰ ਅੰਦਰ ਕਰਫਿਓ ਦੋਰਾਨ ਸਾਰੀਆਂ ਛੋਟਾਂ ਵਾਪਿਸ ਲਈਆਂ ਗਈਆਂ ਸਨ।ਹੁਣ ਇੱਕ ਕੰਨਟੇਨਮੈਂਟ ਪਲਾਨ ਅਧੀਨ ਸੁਜਾਨਪੁਰ ਖੇਤਰ ਨੂੰ ਵੱਖ-ਵੱਖ ਖੇਤਰਾਂ ਵਿੱਚ ਵੰਡਿਆ ਗਿਆ ਹੈ।ਜਿਸ ਦੇ ਚੱਲਦਿਆਂ ਮੁਹੱਲਾ ਸੇਖਾਂ ਅਤੇ ਉਸ ਦੇ ਚਾਰੋਂ ਤਰਫ ਦੇ ਕਰੀਬ 500 ਤੋਂ 600 ਘਰ ਨੂੰ ਛੱਡ ਕੇ ਬਾਕੀ ਸੁਜਾਨਪੁਰ ਵਿੱਚ ਛੋਟਾਂ ਦਿੱਤੀਆਂ ਜਾਣਗੀਆਂ। ਜਿਹੜਾ ਆਲੇ ਦੁਆਲੇ ਦਾ ਇਲਾਕਾ ਸੀਲ ਕੀਤਾ ਜਾਵੇਗਾ, ਉਸ ਇਲਾਕੇ ਵਿੱਚ ਕਰਫਿਊ ਪੂਰੀ ਤਰ੍ਹਾਂ ਨਾਲ ਲਾਗੂ ਰਹੇਗਾ ਅਤੇ ਉਨ੍ਹਾਂ ਲੋਕਾਂ ਦੀਆਂ ਜਰੂਰਤ ਦੀਆਂ ਚੀਜਾਂ ਉਨ੍ਹਾਂ ਲੋਕਾਂ ਦੇ ਘਰ ਤੱਕ ਹੀ ਮੁਹੇਈਆਂ ਕਰਵਾਈਆਂ ਜਾਣਗੀਆਂ।
               ਟੀ 3 ਕਲੋਨੀ ਜੁਗਿਆਲ ਵਿੱਚ ਵੀ ਇੱਕ ਮਹਿਲਾ ਪਾਜ਼ਟਿਵ ਪਾਈ ਗਈ ਸੀ ਜੋ ਕਿ ਰਾਜ ਰਾਣੀ ਦੀ ਕੁੜਮਣੀ ਲੱਗਦੀ ਸੀ।ਉਸ ਖੇਤਰ ਨੂੰ ਏਕਾਂਤਵਾਸ ਕੀਤਾ ਹੈ ਅਤੇ ਅੱਗੇ ਸੰਪਰਕ ਲੋਕਾਂ ਤੱਕ ਪਹੁੰਚ ਕੀਤੀ ਹੈ ਅਤੇ ਉਹਨ੍ਹਾਂ ਦੀ ਵੀ ਕਰੋਨਾ ਰਿਪੋਰਟ ਨੇਗੇਟਿਵ ਆਈ ਹੈ।ਉਨ੍ਰਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਅਨੁਸਾਰ ਜਾਂਚ ਦੋਰਾਨ ਬੀਮਾਰੀ ਦੇ ਵਿਦੇਸ਼ੀ ਲਿੰਕ ਵੀ ਪਾਇਆ ਗਿਆ ਹੈ, ਉਨ੍ਹਾਂ ਦੱਸਿਆ ਜਨਵਰੀ ਮਹੀਨੇ ਇਸ ਪਰਿਵਾਰ ਦੇ ਘਰ ਮੈਰਿਜ਼ ਸੀ ਅਤੇ ਇੱਕ ਵਿਅਕਤੀ ਬਾਹਰ ਵਿਦੇਸ਼ ਤੋਂ ਆਇਆ ਸੀ ਉਸ ਵਿਅਕਤੀ ਤੋਂ ਇਹ ਬੀਮਾਰੀ ਇੱਕ ਦੂਸਰੇ ਤੋਂ ਅੱਗੇ ਵਧੀ ਹੈ ਇਸ ਦੀ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦਾ ਕੋਈ ਹੋਰ ਲਿੰਕ ਤਾਂ ਨਹੀਂ ਹੈ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …