Saturday, June 27, 2026

ਡਿਪਟੀ ਡਾਇਰੈਕਟਰ ਨੇ ਨਗਰ ਕੌਂਸਲ ਧੂਰੀ ਦੇ ਸੇਫਟੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਧੂਰੀ, 10 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਦਫਤਰ ਨਗਰ ਕੌਂਸਲ ਧੂਰੀ ਵਿਖੇ ਮਾਨਯੋਗ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਪਟਿਆਲਾ ਮਿਸ. PPNJ1004202002ਜਸ਼ਨਪ੍ਰੀਤ ਕੌਰ ਗਿੱਲ ਵੱਲੋਂ ਕੋਵਿਡ-19 ਵਾਇਰਸ ਦੇ ਪ੍ਰਬੰਧਾਂ ਸਬੰਧੀ ਨਗਰ ਕੌਂਸਲ ਵੱਲੋ ਕੀਤੀ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਗਿਆ।ਡਿਪਟੀ ਡਾਇਰੈਕਟਰ ਵੱਲੋਂ ਨਗਰ ਕੌਂਸਲ ਦੇ ਸਾਰੇ ਸਫਾਈ ਕਰਮਚਾਰੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਉਨਾਂ ਨੂੰ ਦਸਤਾਨੇ, ਹੈਂਡ ਸੈਨੀਟਾਈਜ਼ਰ, ਰੇਡੀਅਮ ਜੈਕਟ, ਮਾਸਕ ਆਦਿ ਸੇਫਟੀ ਕਿੱਟਾਂ ਮੁਹਈਆ ਕਰਵਾਉਣ ਦੀ ਹਦਾਇਤ ਕੀਤੀ ਗਈ।ਇਸ ਮੌਕੇ ਕਾਰਜ਼ ਸਾਧਕ ਅਫਸਰ ਅਸ਼ਵਨੀ ਕੁਮਾਰ, ਮਨਿੰਦਰਪਾਲ ਸਿੰਘ ਰੰਧਾਵਾ ਕਾਰਜ ਸਾਧਕ ਅਫਸਰ ਧੂਰੀ, ਰਾਜੇਸ਼ ਕੁਮਾਰ ਸੈਨੇਟਰੀ ਇੰਸਪੈਕਟਰ, ਨਰਿੰਦਰ ਕੁਮਾਰ ਏ.ਈ, ਨਵਦੀਪ ਕੁਮਾਰ ਐਸ.ਐਸ. ਅਤੇ ਸੰਦੀਪ ਸਿੰਘ ਸੀ.ਐਫ ਆਦਿ ਵੀ ਹਾਜਰ ਸਨ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …