ਅੰਮ੍ਰਿਤਸਰ, 10 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਅਮਨਦੀਪ ਗਰੁੱਪ ਆਫ ਹਸਪਤਾਲ ਦੇ ਮੁਖੀ ਡਾਕਟਰ ਅਵਤਾਰ ਸਿੰਘ ਵਲੋਂ ਰੈਡ ਕਰਾਸ ਭਵਨ ਵਿਖੇ
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋ ਨੂੰ ਕੋਵਿਡ 19 ਰਿਲੀਫ ਫੰਡ ਲਈ 5 ਲੱਖ ਰੂਪਏ ਦਾ ਚੈਕ ਭੇਟ ਕੀਤਾ।ਡਿਪਟੀ ਕਮਿਸ਼ਨਰ ਢਿਲੋਂ ਨੇ ਇਸ ਰਕਮ ਲਈ ਧੰਨਵਾਦ ਕਰਦੇ ਸ਼ਹਿਰ ਦੇ ਵਪਾਰੀਆਂ, ਰਾਜਸੀ ਵਿਅਕਤੀਆਂ, ਸਨਅਤਕਾਰਾਂ ਅਤੇ ਆਰਥਿਕ ਤੌਰ ਉਤੇ ਸਮਰੱਥ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦਾਂ ਲੋਕਾਂ ਤੱਕ ਨਿਤ ਵਰਤੋਂ ਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਆਪਣਾ ਵਧੇਰੇ ਯੋਗਦਾਨ ਪਾਉਣ।ਢਿਲੋਂ ਨੇ ਦੱਸਿਆ ਕਿ ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ-ਕੋਵਿਡ 19 ਰਲੀਫ ਫੰਡ ਦੇ ਨਾਮ ਦਾ ਇਹ ਖਾਤਾ ਐਚ.ਡੀ.ਐਫ.ਸੀ ਬੈਂਕ ਵਿਚ ਖੋਲ੍ਹਿਆ ਗਿਆ ਹੈ।ਜਿਸ ਦਾ ਖਾਤਾ ਨੰਬਰ 50100348358119 ਅਤੇ ਆਈ.ਐਫ.ਸੀ ਕੋਡ ਐਚ.ਡੀ.ਐਫ.ਸੀ 0001359, ਸਵਿਫਟ ਕੋਡ ਐਚ.ਡੀ.ਐਫ.ਸੀ.ਸੀ.ਆਈ.ਐਨ.ਬੀ.ਬੀ ਹੈ।ਡਾ: ਅਵਤਾਰ ਸਿੰਘ ਨੇ ਕਿਹਾ ਕਿ ਉਨਾਂ ਦਾ ਹਸਪਤਾਲ ਹਰ ਵੇਲੇ ਪ੍ਰਸ਼ਾਸ਼ਨ ਦੇ ਨਾਲ ਖੜਾ ਹੈ ਅਤੇ ਲੋੜ ਪੈਣ ‘ਤੇ ਆਪਣੀਆਂ ਸੇਵਾਵਾਂ ਵੀ ਦੇਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿੰਮਾਸੂ ਅਗਰਵਾਲ, ਡਾ: ਰਵੀ ਮਹਾਜਨ, ਡਾ. ਸ਼ਹਿਬਾਜ ਸਿੰਘ ਅਤੇ ਰੈਡ ਕਰਾਸ ਦੇ ਸਕੱਤਰ ਰਣਧੀਰ ਠਾਕੁਰ ਵੀ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media