Saturday, September 26, 2026

ਆਸ-ਅਹਿਸਾਸ` ਵਲੋਂ ਔਰਤਾਂ ਨੂੰ ਵੰਡੇ ਜਾ ਰਹੇ ਸੈਨੇਟਰੀ ਨੈਪਕਿਨ ਪੈਡ

ਰੋਜ਼ਾਨਾ 1000 ਲੋਕਾਂ ਤੱਕ ਪਹੁੰਚਾਇਆ ਜਾ ਰਿਹੈ ਭੋਜਨ

ਲੁਧਿਆਣਾ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਔਰਤਾਂ ਵਿੱਚ ਸਿਹਤ ਸੰਭਾਲ ਅਤੇ ਉਨਾਂ ਦੀ ਅੰਦਰੂਨੀ ਸਫਾਈ ਲਈ ਲਗਾਤਾਰ ਯਤਨਸ਼ੀਲ ਸੰਸਥਾ `ਆਸ-Sanitary Padਅਹਿਸਾਸ` ਵਲੋਂ ਕੋਵਿਡ 19 ਨੂੰ ਧਿਆਨ ਵਿੱਚ ਰੱਖਦਿਆਂ ਜਿਥੇ ਰੋਜ਼ਾਨਾ 1000 ਲੋੜਵੰਦਾਂ ਤੱਕ ਤਿਆਰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਹੀ ਬਾਜ਼ਾਰ ਬੰਦ ਹੋਣ ਕਾਰਨ ਗਰੀਬ ਖੇਤਰਾਂ ਦੀਆਂ ਔਰਤਾਂ ਲਈ 1000 ਸੈਨੇਟਰੀ ਨੈਪਕਿਨ ਪੈਡ ਵੀ ਵੰਡੇ ਜਾ ਰਹੇ ਹਨ।ਸੰਸਥਾ ਦੇ ਬੁਲਾਰੇ ਅਨੁਸਾਰ ਉਹ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਲੁਧਿਆਣਾ ਸ੍ਰੀਮਤੀ ਰਸ਼ਮੀ ਨਾਲ ਮਿਲ ਕੇ ਔਰਤਾਂ ਨੂੰ ਮਾਹਵਾਰੀ ਦੌਰਾਨ ਆਪਣੇ ਆਪ ਨੂੰ ਅੰਦਰੂਨੀ ਤੌਰ `ਤੇ ਸਾਫ਼ ਰੱਖਣ ਬਾਰੇ ਵੀ ਜਾਗਰੂਕ ਕਰ ਰਹੇ ਹਨ।
              ਦੱਸਣਯੋਗ ਹੈ ਕਿ ਇਸ ਸੰਸਥਾ ਵਲੋਂ ਹਰੇਕ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਰੋਗਾਣੂਮੁਕਤ ਕਰਨ ਦੇ ਮਕਸਦ ਨਾਲ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ `ਕੋਰੋਨਾ ਡਿਸਇੰਫੈਕਸ਼ਨ ਟਨਲ` ਵੀ ਸਥਾਪਿਤ ਕਰਵਾਈ ਗਈ ਹੈ। ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵਲੋਂ ਕਰਵਾਈ ਗਈ ਸੀ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …