Tuesday, November 24, 2026

ਓਡ ਈਵਨ ਫਾਰਮੁਲੇ ਦੇ ਅਧਾਰ ‘ਤੇ ਵਾਰਡਾਂ ‘ਚ ਖੁੱਲਣਗੀਆਂ ਕਰਿਆਨੇ ਦੀਆਂ ਦੁਕਾਨਾਂ

ਨੰਗਲ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਨੰਗਲ ਐਚ.ਐਸ ਅਟਵਾਲ ਨੇ ਆਮ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਰਾਸ਼ਨ/ਸਮਾਨ ਦੀ Odd Evenਜਰੂਰਤ ਨੂੰ ਹੋਰ ਦਰੁੱਸਤ ਕਰਨ ਲਈ ਸ਼ਹਿਰੀ ਖੇਤਰ ਦੀਆਂ ਕਰਿਆਨੇ ਦੀਆਂ ਦੁਕਾਨਾਂ ਓਡ/ਈਵਨ ਫਾਰਮੁੱਲੇ ਦੇ ਅਧਾਰ ‘ਤੇ ਵਾਰਡ ਅਨੁਸਾਰ ਖੋਲਣ ਦੇ ਹੁਕਮ ਜਾਰੀ ਕੀਤੇ ਹਨ।ਓਡ ਨੰਬਰ ਵਾਲੇ ਵਾਰਡ ਜਿਵੇਂ ਕਿ 1, 3, 5, 7, 9, 11, 13, 15, 17 ਅਤੇ 19 ਨੂੰ ਸੋਮਵਾਰ, ਬੁੱਧਵਾਰ, ਸ਼ੁਕਰਵਾਰ ਅਤੇ ਐਤਵਾਰ ਨੂੰ ਖੋਲਿਆ ਜਾਵੇਗਾ।ਇਸੇ ਤਰ੍ਹਾਂ ਈਵਨ ਨੰਬਰ ਵਾਲੇ ਵਾਰਡ ਜਿਵੇਂ ਕਿ 2, 4, 6, 8, 10, 12, 14, 16 ਅਤੇ 18 ਨੂੰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਹ ਹੁਕਮ ਪਹਿਲੇ ਖੋਲੇ ਗਏ ਕਰਿਆਨਾ ਸਟੋਰਾਂ ‘ਤੇ ਵੀ ਲਾਗੂ ਹੋਣਗੇ।
             ਐਚ.ਐਸ.ਅਟਵਾਲ ਨੇ ਦੱਸਿਆ ਕਿ ਨਗਰ ਕੋਸਲ ਨੰਗਲ ਦੇ ਏਰੀਏ ਵਿਚ ਕਰਿਆਨਾ ਸਟੋਰ ਦੀਆਂ ਦੁਕਾਨਾ ਸਵੇਰੇ 8 ਵਜੇ ਤੋ 2 ਵਜੇ ਤੱਕ ਖੁੱਲੀਆਂ ਰਹਿਣਗੀਆਂ।ਜੇਕਰ ਕਿਸੇ ਸ਼ਹਿਰ ਵਾਸੀ ਨੂੰ ਕਰਿਆਨੇ ਦੀ ਜਰੂਰਤ ਹੋਵੇ ਤਾਂ ਉਹ ਇਸ ਦੀ ਮੰਗ ਸਵੇਰੇ 8 ਵਜੇ ਤੋ 12 ਵਜੇ ਤੱਕ ਬਣਾਏ ਗਏ ਕੰਟਰੋਲ ਰੂਮ ਨੰਬਰ: 01887-221030 ‘ਤੇ ਨੋਟ ਕਰਵਾ ਸਕਦਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …