ਸ਼ੱਕ ਦੇ ਘੇਰੇ `ਚ ਆਏ 200 ਦੇ ਕਰੀਬ ਮਰੀਜ਼ਾਂ ਦੀ ਰੋਜ਼ਾਨਾ ਹੋ ਰਹੀ ਹੈ ਜਾਂਚ – ਡਾ. ਚਰਨਜੀਤ ਕੁਮਾਰ
ਸ੍ਰੀ ਅਨੰਦਪੁਰ ਸਾਹਿਬ, 11 ਅਪਰੈਲ (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ਦੌਰਾਨ ਸਮੁੱਚੇ ਸ਼ਹਿਰ ਦੇ ਘਰਾਂ ਦੀ ਜਾਂਚ ਕਰਨ ਉਪਰੰਤ ਸ਼ੱਕ ਦੇ ਘੇਰੇ `ਚ
ਆਏ 200 ਦੇ ਕਰੀਬ ਮਰੀਜ਼ਾਂ ਦੀ ਰੋਜ਼ਾਨਾ ਜਾਂਚ ਕੀਤੀ ਜਾ ਰਹੀ ਹੈ।ਜਦਕਿ ਸ਼ਹਿਰ ਅੰਦਰ ਪ੍ਰਸ਼ਾਸਨ ਵਲੋਂ ਸ਼ੈਲਟਰ ਹੋਮ `ਚ ਰਖੇ 200 ਦੇ ਕਰੀਬ ਚੱਕਰਵਰਤੀ, 150 ਦੇ ਕਰੀਬ ਝੁੱਗੀਆਂ ਝੌਂਪੜੀਆਂ ਵਾਲੇ ਪ੍ਰਵਾਸੀ ਮਜ਼ਦੂਰਾਂ ਤੋਂ ਇਲਾਵਾ ਕਣਕ ਦੀ ਵਾਢੀ ਲਈ ਲੱਗਣ ਵਾਲੇ 2 ਦਰਜਨ ਮਜ਼ਦੂਰਾਂ ਦੀ ਜਾਂਚ ਅੱਜ ਵੀ ਕੀਤੀ ਗਈ ਹੈ।ਇਸ ਤੋਂ ਇਲਾਵਾ ਹਸਪਤਾਲ ‘ਚ ਬਣਾਏ ਗਏ ਫਲੂ ਕਾਰਨਰ `ਚ ਵੀ ਮਰੀਜ਼ਾਂ ਦੀ ਜਾਂਚ ਲਗਾਤਾਰ ਜਾਰੀ ਹੈ।
ਉਕਤ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਭਾਈ ਜੈਤਾ ਜੀ ਸਿਵਲ ਹਸਪਤਾਲ ਡਾ. ਚਰਨਜੀਤ ਕੁਮਾਰ ਨੇ ਦੱਸਿਆ ਕਿ ਮਾਰਚ ਤੋਂ 10 ਅਪਰੈਲ ਤੱਕ ਜਿੱਥੇ 63 ਜਣੇਪੇ ਸਫਲਤਾ ਪੂਰਵਕ ਕਰਵਾਏ ਜਾ ਚੁੱਕੇ ਹਨ।ਉਥੇ ਹੀ 251 ਬੱਚਿਆਂ ਨੂੰ ਬੁੱਧਵਾਰ ਦੇ ਦਿਨਾਂ `ਚ ਟੀਕੇ ਲਗਾਏ ਗਏ ਹਨ।2100 ਮਰੀਜ਼ਾਂ ਦਾ ਐਮਰਜੈਂਸੀ ਇਲਾਜ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜਨਰਲ ਓ.ਪੀ.ਡੀ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 6300 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦਵਾਈ ਦਿੱਤੀ ਗਈ ਤੇ ਠੀਕ ਕਰਕੇ ਘਰ ਭੇਜਿਆ ਗਿਆ ਹੈ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media