4 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਨੇਗੇਟਿਵ
ਪਠਾਨਕੋਟ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼ਨੀਵਾਰ ਨੂੰ ਜਿਲ੍ਹਾ ਪਠਾਨਕੋਟ ਦੇ ਦੁਨੇਰਾ ਨਿਵਾਸੀ ਯਸ਼ ਪਾਲ (42) ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ
ਆਈ ਹੈ।ਇਸ ਤੋਂ ਇਲਾਵਾ 4 ਲੋਕਾਂ ਦੀ ਮੈਡੀਕਲ ਰਿਪੋਰਟ ਨੈਗਟਿਵ ਆਈ ਹੈ।ਇਸ ਦੇ ਨਾਲ ਹੀ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਦੀ ਸੰਖਿਆ 15 ‘ਤੇ ਪਹੁੰਚ ਗਈ ਹੈ ਅਤੇ ਇਸ ਤੋਂ ਇਲਾਵਾ ਸੁਜਾਨਪੁਰ ਨਿਵਾਸੀ ਰਾਜ ਰਾਣੀ ਜਿਸ ਦੀ ਪਿਛਲੇ ਦਿਨੀ ਅੰਮ੍ਰਿਤਸਰ ਵਿਖੇ ਇਲਾਜ ਦੋਰਾਨ ਮੋਤ ਹੋ ਗਈ ਸੀ।ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਸਨੀਵਾਰ ਨੂੰ ਸਿਹਤ ਵਿਭਾਗ ਨੂੰ 5 ਲੋਕਾਂ ਦੀ ਮੈਡੀਕਲ ਰਿਪੋਰਟ ਪ੍ਰਾਪਤ ਹੋਈ ਹੈ ਜਿਸ ਅਨੁਸਾਰ ਇੱਕ ਵਿਅਕਤੀ ਕਰੋਨਾ ਪਾਜ਼ਟਿਵ ਹੈ ਅਤੇ ਚਾਰ ਲੋਕ ਕਰੋਨਾ ਨੇਗੇਟਿਵ ਹੈ।ਉਨ੍ਹਾਂ ਦੱਸਿਆ ਕਿ ਉਪਰੋਕਤ ਦੱਸੇ ਅਨੁਸਾਰ ਯਸ਼ ਪਾਲ ਜੋ ਦੁਨੇਰਾ ਨਿਵਾਸੀ ਹੈ ਕਰੋਨਾ ਪਾਜੀਟਿਵ ਪਾਇਆ ਗਿਆ ਹੈ।ਇਸ ਤੋਂ ਇਲਾਵਾ ਅੰਕੁਸ਼ ਦੀ ਰਿਪੋਰਟ ਨੈਗਟਿਵ ਹੈ।ਪ੍ਰਵੀਨ ਕੁਮਾਰੀ, ਸੋਰਆ ਅਤੇ ਧਰਮਪਾਲ ਦੀ ਮੈਡੀਕਲ ਰਿਪੋਰਟ ਵੀ ਨੈਗੇਟਿਵ ਹੈ।ਉਨ੍ਹਾਂ ਦੱਸਿਆ ਕਿ ਅੰਕੁਸ਼ ਕਿਸੇ ਵੀ ਵਿਅਕਤੀ ਦੀ ਸੰਪਰਕ ਵਿੱਚ ਨਹੀਂ ਸੀ।ਇਸ ਤੋਂ ਇਲਾਵਾ ਪ੍ਰਵੀਨ ਕੁਮਾਰੀ ਜੁਗਿਆਲ ਨਿਵਾਸੀ ਪ੍ਰੋਮਿਲਾ ਦੇ ਸੰਪਰਕ ਵਿੱਚ ਸੀ, ਸੋਰਆ ਸੁਰੇਸ਼ ਕੁਮਾਰ ਦੇ ਸੰਪਰਕ ਵਿੱਚ ਸੀ ਅਤੇ ਧਰਮਪਾਲ ਸੁਰੇਸ਼ ਅਤੇ ਪ੍ਰੇਮ ਪਾਲ ਦੋਨੋ ਦੇ ਸੰਪਰਕ ਵਿੱਚ ਸੀ।
Punjab Post Daily Online Newspaper & Print Media