ਗਰੁੱਪਾਂ ‘ਚ ਬੈਠ ਕੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ
ਪਠਾਨਕੋਟ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਲੋਕਾਂ ਨੂੰ 7 ਵਜੇ ਤੋਂ 11 ਵਜੇ ਤੱਕ ਛੋਟ ਜਰੂਰੀ ਕੰਮਾਂ ਜਿਵੇ ਕਰਿਆਨਾ, ਸਬਜੀ, ਬੈਂਕ,
ਦਵਾਈਆਂ ਆਦਿ ਲਈ ਦਿੱਤੀ ਗਈ ਹੈ।ਪਰ ਇਸ ਦੇ ਉਲਟ ਲੋਕਾਂ ਵੱਲੋਂ ਕਰਫਿਓ ਦੀ ਉਲੰਘਣਾ ਕੀਤੀ ਜਾ ਰਹੀ ਹੈ।ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਤੋਰ ‘ਤੇ ਇਹ ਚੈਕਿੰਗ ਕਰਵਾਈ ਗਈ ਸੀ ਕਿ ਲੋਕ ਕਿਹੜੇ ਕੰਮ ਕਰਨ ਲਈ ਬਾਹਰ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿ ਚੈਕਿੰਗ ਦੋਰਾਨ ਕਰੀਬ 80 ਫੀਸਦ ਲੋਕਾਂ ਦਾ ਕਹਿਣਾ ਸੀ ਕਿ ਡਾਕਟਰ ਕੋਲ ਜਾਣਾ ਹੈ।ਉਨ੍ਹਾਂ ਕਿਹਾ ਕਿ ਹਰ ਰੋਜ਼ 7 ਤੋਂ 11 ਵਜੋਂ ਤੱਕ ਦਾ ਸਮਂਾ ਇਨ੍ਹਾਂ ਕਾਰਜਾਂ ਲਈ ਦਿੱਤਾ ਗਿਆ ਹੈ ਉਸ ਸਮੇਂ ਦੋਰਾਨ ਹੀ ਡਾਕਟਰ ਕੋਲ ਦਵਾਈ ਆਦਿ ਲਈ ਸੰਪਰਕ ਕੀਤਾ ਜਾਵੇ।ਇਸ ਤੋਂ ਇਲਾਵਾ ਅਗਰ ਕੋਈ ਮੈਡੀਕਲ ਐਮਰਜੈਂਸੀ ਹੈ ਤਾਂ ਉਹ ਕਿਸੇ ਵੀ ਸਮੇਂ ਡਾਕਟਰ ਕੋਲ ਜਾ ਸਕਦਾ ਹੈ।ਚੈਕਿੰਗ ਦੋਰਾਨ ਅਗਰ ਪੁੱੱਛੇ ਜਾਣ ਵਾਲੇ ਸਵਾਲ ਦੇ ਜਵਾਬ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਉਸ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗਲੀ ਮੁਹੱਲਿਆਂ ਤੋਂ ਵੀ ਜਾਣਕਾਰੀ ਆ ਰਹੀ ਹੈ ਕਿ ਕਈਆਂ ਗਲੀਆਂ ਵਿੱਚ ਲੋਕਾਂ ਵੱਲੋਂ ਗਰੁੱਪਾਂ ਵਿੱਚ ਬੈਠ ਕੇ ਕਰਫਿਓ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਜਿਹੀ ਸਥਿਤੀ ਵਿੱਚ ਅਗਰ ਕੋਈ ਪਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media