Tuesday, July 14, 2026

ਕਰੋਨਾ ਪਾਜ਼ਟਿਵ ਮਰੀਜ਼ ਦੀ ਇਲਾਜ ਦੌਰਾਨ ਪਹਿਲੀ ਰਿਪੋਰਟ ਆਈ ਨੈਗਟਿਵ -ਸਿਵਲ ਸਰਜਨ

ਫ਼ਰੀਦਕੋਟ, 12 ਅਪ੍ਰੈਲ – (ਪੰਜਾਬ ਪੋਸਟ ਬਿਊਰੋ) – ਫਰੀਦਕੋਟ ਦੇ ਹਰਿੰਦਰਾ ਨਗਰ ਦੇ ਵਸਨੀਕ ਅਤੇ ਜਿਲ੍ਹੇ ਦੇ ਪਹਿਲੇ ਕਰੋਨਾ ਪਾਜਟਿਵ ਮਰੀਜ਼ ਦੇ ਘਰ ਅੱਜ Corona Virusਦੂਹਰੀਆਂ ਖੁਸ਼ੀਆਂ ਆਈਆਂ ਹਨ।ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਉਕਤ ਮਰੀਜ਼ ਦੇ ਇਲਾਜ ਮਗਰੋਂ ਲਏ ਗਏ ਪਹਿਲੇ ਸੈਂਪਲ ਜਾਂਚ ਲਈ ਅੰਮਿਤਸਰ ਵਿਖੇ ਭੇਜੇ ਗਏ ਸਨ ਅਤੇ ਬੀਤੀ ਸ਼ਾਮ ਉਨ੍ਹਾਂ ਦੀ ਰਿਪੋਰਟ ਵੀ ਨੈਗਟਿਵ ਪ੍ਰਾਪਤ ਹੋਈ ਹੈ।ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਮਰੀਜ਼ ਦੀ ਅਗਲੀ ਰਿਪੋਰਟ ਪੂਨੇ ਲੈਬਾਰਟਰੀ ਵਿਖੇ ਜਾਂਚ ਲਈ ਭੇਜੀ ਜਾਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਜ਼ਿਲ੍ਹੇ ਦੇ ਤਿੰਨੇ ਕਰੋਨਾ ਪਾਜਟਿਵ ਮਰੀਜ਼ ਪੂਰੀ ਤਰ੍ਹਾਂ ਠੀਕ ਠਾਕ ਅਤੇ ਤੰਦਰੁਸਤ ਹਨ ਤੇ ਉਨ੍ਹਾਂ ਦੇ ਇਲਾਜ ਦੌਰਾਨ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਬੀਤੀ ਰਾਤ ਹੀ ਇਥੋਂ ਦੇ ਡਾਕਟਰਾਂ ਦੀ ਟੀਮ ਵਲੋਂ ਸਿਵਲ ਹਸਪਤਾਲ ਵਿਖੇ ਇਸ ਪਹਿਲੇ ਕਰੋਨਾ ਪਾਜਟਿਵ ਮਰੀਜ਼ ਦੀ ਪਤਨੀ ਜੋ ਕਿ ਗਰਭਵਤੀ ਸੀ ਅਤੇ ਉਸ ਦੀ ਕਰੋਨਾ ਰਿਪੋਰਟ ਵੀ ਨੈਗਟਿਵ ਆਈ ਸੀ ਦੀ ਡਲਿਵਰੀ ਪੂਰੀ ਸਫ਼ਲਤਾ ਨਾਲ ਕੀਤੀ ਗਈ ਅਤੇ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ।
          ਫਰੀਦਕੋਟ ਦੇ ਐਸ.ਐਮ.ਓ ਡਾ: ਚੰਦਰ ਸ਼ੇਖਰ ਨੇ ਦੱਸਿਆ ਕਿ ਜੱਚਾ ਤੇ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਮੈਡੀਕਲ ਸਟਾਫ ਵਲੋਂ ਉਨ੍ਹਾਂ ਨੂੰ ਆਪਣੀ ਨਿਗਰਾਨੀ ਅਤੇ ਦੇਖ ਰੇਖ ਅਧੀਨ ਰੱਖਿਆ ਗਿਆ ਹੈ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …