Thursday, September 3, 2026

ਅੰਮ੍ਰਿਤਸਰ ਦੇ ਪ੍ਰਭਾਵਿਤ ਇਲਾਕਿਆਂ ‘ਚ ਕੋਵਿਡ 19 ਲਈ ਸਕਰੀਨਿੰਗ ਸ਼ੁਰੂ

42 ਟੀਮਾਂ ਘਰ-ਘਰ ਜਾ ਕੇ ਲੈਣਗੀਆਂ ਪਰਿਵਾਰ ਦੇ ਹਰੇਕ ਜੀਅ ਦੀ ਸਾਰ

ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰੰਘ) – ਅੰਮ੍ਰਿਤਸਰ ਸ਼ਹਿਰ ਵਿੱਚ ਕੋਵਿਡ 19 ਕਾਰਨ ਅਕਾਲ ਚਲਾਣਾ ਕਰ ਗਏ ਭਾਈ ਨਿਰਮਲ ਸਿੰਘ ਖਾਲਸਾ PPNJ1304202001ਅਤੇ ਕਾਰਪੋਰੇਸ਼ਨ ਦੇ ਸਾਬਕਾ ਐਸ.ਈ ਜਸਵਿੰਦਰ ਸਿੰਘ ਦੀ ਰਿਹਾਇਸ਼ ਵਾਲੇ ਇਲਾਕੇ ਵਿਚੋਂ ਵਾਇਰਸ ਪ੍ਰਭਾਵਿਤ ਲੋਕਾਂ ਦੀ ਸ਼ਨਾਖਤ ਤੇ ਇਲਾਜ਼ ਲਈ ਜਿਲ੍ਹਾ ਪ੍ਰਸ਼ਾਸਨ ਨੇ ਘਰ-ਘਰ ਟੀਮਾਂ ਭੇਜ ਕੇ ਇਨਾਂ ਇਲਾਕਿਆਂ ਦੇ ਵਸਨੀਕਾਂ ਦੀ ਸਿਹਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਜੋਧ ਨਗਰੀ ਡਿਸਪੈਂਸਰੀ ਤੋਂ ਇਨਾਂ ਟੀਮਾਂ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ ਇਸ ਅਹਿਮ ਕੰਮ ਲਈ ਤੋਰਿਆ।ਸਕਰੀਨਿੰਗ ਦੇ ਪਹਿਲੇ ਪੜਾਅ ਲਈ ਚੁਣੇ ਗਏ ਇਲਾਕਿਆਂ ਕਾਂਗੜਾ ਕਾਲੋਨੀ, ਅਮਰਕੋਟ, ਸੁੰਦਰ ਨਗਰ, ਅੰਤਰਯਾਮੀ ਕਾਲੋਨੀ, ਗੋਲਡਨ ਐਵੀਨਿੳੂ ਲਈ ਗਈਆਂ ਇਹ 42 ਟੀਮਾਂ 11000 ਦੇ ਕਰੀਬ ਘਰਾਂ ਦੀ ਜਾਂਚ ਕਰਨਗੀਆਂ ਅਤੇ ਇਸ ਵਿਚ ਤਿੰਨ ਦਿਨ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ।
               ਇਸ ਮੌਕੇ ਡਾਕਟਰ ਆਰ. ਐਸ. ਸੇਠੀ, ਡਾ. ਰਸ਼ਮੀ, ਕੋਵਿਡ 19 ਦੇ ਨੋਡਲ ਅਧਿਕਾਰੀ ਡਾ. ਮਦਨ ਮੋਹਨ ਅਤੇ ਹੋਰ ਡਾਕਟਰ ਵੀ ਹਾਜ਼ਰ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …