Thursday, September 3, 2026

ਕਿਸਾਨਾਂ, ਮਜ਼ਦੂਰਾਂ, ਆੜਤੀਆਂ ਤੇ ਅਧਿਕਾਰੀਆਂ ਦੀ ਹਿਫਾਜ਼ਤ ਸਾਡੀ ਪਹਿਲੀ ਤਰਜੀਹ-ਔਜਲਾ

ਕਣਕ ਦੀ ਖਰੀਦ ਲਈ ਭਗਤਾਂਵਾਲਾ ਮੰਡੀ ਵਿੱਚ ਸਪਰੇਅ ਕਰਵਾਇਆ
ਅੰਮ੍ਰਿਤਸਰ, 12 ਅਪਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਵਾਇਰਸ ਦੇ ਚੱਲਦੇ ਜਿਲ੍ਹੇ ਵਿਚ ਕਣਕ ਦੀ ਖਰੀਦ ਲਈ ਕਣਕ ਮੰਡੀਆਂ ਵਿਚ ਸੋਡੀਅਮ PPNJ1304202002ਹਾਈਪੋ ਕਲੋਰਾਈਟ ਦੀ ਸਪਰੇਅ ਕਰਵਾਈ ਜਾ ਰਹੀ ਹੈ। ਸਥਾਨਕ ਭਗਤਾਂਵਾਲਾ ਦਾਣਾ ਮੰਡੀ ਵਿਚ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਦਾਣਾ ਮੰਡੀ ਵਿੱਚ ਕਣਕ ਦੀ ਵਿਕਰੀ ਲਈ ਲੱਖਾਂ ਲੋਕਾਂ ਨੇ ਆਉਣਾ ਹੈ।ਇਸ ਲਈ ਇਸ ਨੂੰ ਸੁਰੱਖਿਅਤ ਕਰਨਾ ਬਹੁਤ ਜਰੂਰੀ ਹੈ।ਇਸ ਲਈ ਭਗਤਾਂਵਾਲਾ ਮੰਡੀ ਵਿੱਚ ਸਪਰੇਅ ਜਾਰੀ ਹੈ।ਜਿਮੀਂਦਾਰਾਂ ਨੂੰ ਮੰਡੀਆਂ `ਚ ਕਿਸੇ ਵੀ ਤਰਾਂ ਦੀ ਮੁਸ਼ਿਕਲ ਨਾ ਆਵੇ, ਉਸ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ।
             ਇਸ ਸਮੇਂ ਮੌਜੂਦ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜ਼ਿਲੇ `ਚ ਸਾਰੇ ਖਰੀਦ ਕੇਂਦਰਾਂ ਨੂੰ ਸੋਡੀਅਮ ਹਾਈਪ੍ਰੋਕਲੋਰਾਇਟ ਨਾਲ ਸੈਨੇਟਾਈਜ਼ ਕਰਵਾਉਣ ਦਾ ਕੰਮ ਜਾਰੀ ਹੈ।ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਤੇ ਸਰਕਾਰੀ ਅਧਿਕਾਰੀਆਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜ਼ੀਹ ਹੈ।ਮੰਡੀਆਂ ਵਿਚ ਜਿੱਥੇ ਹੱਥ ਧੋਣ ਲਈ ਸਾਬਣ ਤੇ ਪਾਣੀ ਦਾ ਢੱਕਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ, ਉਥੇ ਲੋਕਾਂ ਦੀ ਆਪਸੀ ਦੂਰੀ ਨੂੰ ਯਕੀਨੀ ਬਣਾਇਆ ਜਾਵੇਗਾ।
          ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੰਕਟ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਹਨ।ਉਨਾਂ ਕਿਹਾ ਕਿ ਮੰਡੀਆਂ ਵਿੱਚ ਭੀੜ ਰੋਕਣ ਲਈ ਇਸ ਵਾਰ ਕੂਪਨ ਵੰਡੇ ਜਾਣੇ ਹਨ। ਬੇਸ਼ੱਕ ਕੁੱਝ ਸਮਾਂ ਵੱਧ ਲੱਗ ਸਕਦਾ ਹੈ, ਸਰਕਾਰ ਕਿਸਾਨਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਖਰੀਦੇਗੀ।ਉਨਾਂ ਕਿਹਾ ਕਿ ਮੰਡੀ ਵਿਚ ਆਉਣ ਵਾਲੀ ਹਰੇਕ ਟਰਾਲੀ ਜਾਂ ਗੱਡੀ ਨੂੰ ਵੀ ਸੈਨੇਟਾਇਜ਼ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
             ਇਸੇ ਦੌਰਾਨ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸੈਕਟਰੀ ਅਮਰਦੀਪ ਸਿੰਘ ਕੌੜਾ ਨੇ ਦੱਸਿਆ ਹੈ ਕਿ ਕਣਕ ਦੀ ਖਰੀਦ ਸ਼ੁਰੂ ਹੋਣ ‘ਤੇ ਸਰਾਕਰੀ ਹਦਾਇਤਾਂ ਦਾ ਪੁਰਾ ਪਾਲਣ ਕੀਤਾ ਜਾਵੇਗਾ।ਮੰਡੀ ਵਿੱਚ ਕਿਸਾਨਾਂ ਦੀ ਸਹੂਤਲ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਆੜਤੀਆਂ, ਕਿਸਾਨਾਂ ਤੇ ਮਜ਼ਦੂਰਾਂ ਲਈ ਪੈਰਾਂ ਨਾਲ ਦਬਾਅ ਕੇ ਚੱਲਣ ਵਾਲੇ ਵਾਸ਼ ਬੇਣਨ ਲਗਾਏ ਜਾ ਰਹੇ ਹਨ। ਬਿਜਲੀ, ਲਾਈਟਾਂ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਮੰਡੀ ਵਿੱਚ ਜੋ ਸ਼ੈਡਾਂ ਦੀ ਮੁਰੰਮਤ ਦਾ ਜੋ ਚੱਲ ਰਿਹਾ ਸੀ ਉਹ ਵੀ ਹਫਤੇ ਤੱਕ ਮੁਕੰਮਲ ਹੋ ਜਾਵੇਗਾ।ਆੜਤੀਆਂ ਦੀ ਮੰਗ ‘ਤੇ ਮਾਰਕੀਟ ਕਮੇਟੀ ਵਲੋਂ ਕਿਸਾਨਾਂ ਦੇ ਈ ਟੋਕਨ ਜਾਰੀ ਕੀਤੇ ਜਾਣਗੇ, ਜੋ ਸਿਰਫ ਇੱਕ ਦਿਨ ਚੱਲਣਗੇ ਅਤੇ ਇਸ ਦੀ ਫੋਟੋ ਕਾਪੀ ਵਗੈਰਾ ਮਨਜ਼ੂਰ ਨਹੀਂ ਕੀਤੀ ਜਾਵੇਗੀ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …