ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰੰਘ) – ਕਰਫਿਊ ਦੌਰਾਨ ਜਿਲ੍ਹਾ ਵਾਸੀਆਂ ਦੀਆਂ ਮੁਸ਼ਿਕਲਾਂ ਸੁਣਨ ਅਤੇ ਉਨਾਂ ਦਾ ਹੱਲ ਕਰਨ ਲਈ ਬਣਾਏ
ਗਏ ਬਣਾਏ ਗਏ ਕੰਟਰੋਲ ਰੂਮ ’ਚ ਸਹਾਇਕ ਕਮਿਸ਼ਨਰ ਅੰਕੁਰਜੀਤ ਸਿੰਘ ਆਈ.ਏ.ਐਸ ਨੇ ਆਪ ਬੈਠ ਕੇ ਲੋਕਾਂ ਦੇ ਫੋਨ ਸੁਣੇ ਅਤੇ ਉਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਸਬੰਧਤ ਟੀਮਾਂ ਨੂੰ ਇਹ ਨੰਬਰ ਅੱਗੇ ਭੇਜਦੇ ਹੋਏ ਤਰੁੰਤ ਸਹਾਇਤਾ ਦੇਣ ਦੀ ਹਦਾਇਤ ਕੀਤੀ।ਉਨਾਂ ਦੱਸਿਆ ਕਿ 5 ਲਾਈਨਾਂ ਵਾਲੇ ਇਸ ਕੰਟਰੋਲ ਰੂਮ ਵਿੱਚ ਇਕੋ ਸਮੇਂ 5 ਕਰਮਚਾਰੀ ਫੋਨ ਸੁਣਦੇ ਅਤੇ ਉਨਾਂ ਦਾ ਨਿਪਟਾਰਾ ਕਰਦੇ ਹਨ।ਉਨਾਂ ਦੱਸਿਆ ਕਿ ਜਿੰਨਾ ਕੇਸਾਂ ਵਿੱਚ ਨਿੱਜੀ ਪਹੁੰਚ ਦੀ ਲੋੜ ਹੋਵੇ, ਉਥੇ ਹਰ ਵੇਲੇ ਤਿਆਰ ਰੱਖੀਆਂ ਟੀਮਾਂ ਪੁੱਜਦੀਆਂ ਹਨ ਤੇ ਮਸਲਾ ਹੱਲ ਕਰਕੇ ਸਾਨੂੰ ਰਿਪੋਰਟ ਕਰਦੀਆਂ ਹਨ।ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਨੇ ਦੱਸਿਆ ਕਿ ਟੀਮਾਂ ਵੱਲੋਂ ਜਿਲ੍ਹੇ ਭਰ ਵਿਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ 80 ਹਜ਼ਾਰ ਲੋਕਾਂ ਨੂੰ ਲੰਗਰ ਅਤੇ 5000 ਲੋਕਾਂ ਨੂੰ ਸੁੱਕੇ ਰਾਸ਼ਨ ਵੰਡਿਆ ਗਿਆ ਹੈ।ਉਨਾਂ ਅਪੀਲ ਕੀਤੀ ਕਿ ਇਹ ਕੰਟਰੋਲ ਰੂਮ ਦੇ ਫੋਨ ਨੰਬਰ 0183-2500398, 2500498, 2500598, 2500698 ਅਤੇ 2500798 ਹਨ, ਜਿਥੇ ਬਿਨ੍ਹਾ ਝਿਜਕ ਫੋਨ ਕਰਕੇ ਸਹਾਇਤਾ ਲਈ ਜਾ ਸਕਦੀ ਹੈ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media