ਜੰਡਿਆਲਾ ਗੁਰੂ, 12 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਪਟਿਆਲਾ ਸਬਜ਼ੀ ਮੰਡੀ
ਵਿੱਚ ਧੱਕੇ ਨਾਲ ਦਾਖਲ ਹੋਣ ਵਾਲੇ ਅਖੌਤੀ ਨਿਹੰਗਾਂ ਵਲੋਂ ਪੁਲਿਸ ਮੁਾਲਜ਼ਮਾਂ ‘ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਹੈ।ਕਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਅਤੇ ਦੇਸ਼ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਮਿਲ ਕੇ ਚੱਲਣ ਦੀ ਲੋੜ ਸਮੇਂ ਪੰਜਾਬ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰ ਕੇ ਜਿਥੇ ਕੇ ਇਹਨਾਂ ਨੇ ਪੂਰੇ ਭਾਰਤ ਵਾਸੀਆਂ ਅਤੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ।ਇਸ ਹਮਲੇ ਵਿੱਚ ਪੁਲਿਸ ਦੇ ਇੱਕ ਏ.ਐਸ.ਆਈ ਦਾ ਹੱਥ ਵੀ ਬਾਂਹ ਤੋਂ ਅਲੱਗ ਕਰ ਦਿੱਤਾ ਗਿਆ।ਉਨਾਂ ਦੋਸ਼ੀਆਂ ਖਿਾਲਫ ਸਖਤ ਕਰਵਾਈ ਕਰਨ ਦੀ ਮੰਗ ਕੀਤੀ ਹੈ। ਇਸੇ ਦੌਰਾਨ ਸੰਸਥਾ ਦੇ ਚੇਅਰਮੈਨ ਸੁਨੀਲ ਦੇਵਗਨ, ਵਾਈਸ ਚੇਅਰਮੈਨ ਕੁਲਦੀਪ ਸਿੰਘ ਭੁੱਲਰ, ਹਰਿੰਦਰਪਾਲ ਸਿੰਘ, ਜਸਵੀਰ ਸਿੰਘ ਭੋਲਾ, ਕੁਲਵੰਤ ਸਿੰਘ ਵਿਰਦੀ, ਵਰੁਣ ਸੋਨੀ, ਪਿੰਕੂ ਆਨੰਦ, ਕੰਵਲਜੀਤ ਸਿੰਘ ਜੋਧਾ ਨਗਰੀ, ਕਰਨ ਥਿੰਦ, ਜੀਵਨ ਸ਼ਰਮਾ, ਕੁਲਦੀਪ ਸਿੰਘ, ਸੁਖਦੇਵ ਸਿੰਘ ਖਾਲਸਾ, ਬਲਵਿੰਦਰ ਸਿੰਘ, ਪ੍ਰਦੀਪ ਜੈਨ, ਸੰਦੀਪ ਜੈਨ, ਸੋਨੂੰ ਮਿਗਲਾਨੀ, ਕੀਮਤੀ ਜੈਨ, ਗੁਲਸ਼ਨ ਵਿਨਾਇਕ, ਨਰਿੰਦਰ ਸੂਰੀ, ਅਨਿਲ ਕੁਮਾਰ, ਰਾਕੇਸ਼ ਸੂਰੀ, ਰੌਕੀ ਜੈਨ ਆਦਿ ਵਲੋਂ ਵੀ ਇਸ ਮੰਦਭਾਗੀ ਘਟਨਾ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media