ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਪੂਰੀ ਦੁਨੀਆ ਵਿਸ਼ਵ ਕੋਰੋਨਾ ਵਰਗੀ ਮਹਾਂਮਾਰੀ ਨਾਲ ਜੂਝ ਰਿਹਾ ਹੈ।ਸਾਰੇ ਦੇਸ਼ ਇਸ ਬਿਮਾਰੀ ਦਾ
ਇਲਾਜ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜੇ ਤੱਕ ਇਸ ਵਾਇਰਸ ਦਾ ਕੋਈ ਇਲਾਜ਼ ਨਹੀਂ ਲੱਭਾ।ਕੋਰੋਨਾ ਤੋਂ ਬਚਣ ਲਈ ਘਰ ਦੇ ਅੰਦਰ ਰਹਿਣਾ ਤੇ ਸਮਾਜਿਕ ਦੂਰੀ ਸਭ ਤੋਂ ਪ੍ਰਭਾਵਸ਼ਾਲੀ ਟੀਕਾ ਹੈ।ਸਥਾਨਕ ਉਪਲ ਨਿਊਰੋ ਹਸਪਤਾਲ ਦੇ ਬਾਨੀ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ: ਅਸ਼ੋਕ ਉਪਲ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕੋਰੋਨਾ ਦੇ ਲੱਛਣ ਫਲੂ ਵਰਗੇ ਹਨ।ਸੰਕਰਮਣ ਦੇ ਨਤੀਜੇ ਵਜੋਂ, ਬੁਖਾਰ, ਸਾਹ ਚੜ੍ਹਨਾ, ਨੱਕ ਵਗਣਾ ਅਤੇ ਗਲੇ ਵਿੱਚ ਖਾਰਸ਼ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਇਹ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ।ਇਸ ਲਈ ਇਸ ਤੋਂ ਬਚਣ ਲਈ ਸਾਵਧਾਨ ਚਾਹੀਦਾ ਹੈ।ਕੁੱਝ ਮਾਮਲਿਆਂ ਵਿੱਚ ਕੋਰੋਨਾ ਵਾਇਰਸ ਘਾਤਕ ਹੋ ਸਕਦਾ ਹੈ।ਜਿੰਨਾਂ ਵਿੱਚ ਬਜੁਰਗ ਅਤੇ ਪਹਿਲਾਂ ਹੀ ਦਮੇ ਜਾਂ ਸ਼ੂਗਰ ਦੇ ਮਰੀਜ਼ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਤਾਲਾਬੰਦੀ ਹੋਣ ਦੀ ਸਥਿਤੀ ਵਿੱਚ ਮਿਰਗੀ ਦੇ ਮਰੀਜ਼ਾਂ ਵਿੱਚ ਮਾਨਸਿਕ ਤਣਾਅ ਦੀ ਸਮੱਸਿਆ ਵੀ ਵਧ ਸਕਦੀ ਹੈ।
ਇਸ ਲਈ ਲੋਕਾਂ ਵਿੱਚ ਰਹਿੰਦਿਆਂ ਇਕੱਲਾਪਨ ਮਹਿਸੂਸ ਹੋਣ ‘ਤੇ ਨਿਯਮਿਤ ਕਸਰਤ, ਨਿਯਮਿਤ ਦਵਾਈਆਂ, ਸਿਹਤਮੰਦ ਖੁਰਾਕ ਦਾ ਸੇਵਨ ਜਰੂਰੀ ਹੈ।ਨੀਂਦ ਨਾ ਆਉਣ ਕਾਰਨ ਵੀ ਲੋਕ ਕਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media