ਧੂਰੀ, 13 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਵਿੱਚ ਲੱਗੇ ਕਰਫਿਊ ਕਾਰਨ ਜਿਥੇ ਗਰੀਬ ਅਤੇ ਲੋੜਵੰਦ ਪਰਿਵਾਰਾਂ
ਨੂੰ ਸਮਾਜਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਵੱਲੋਂ ਸੁੱਕਾ ਰਾਸ਼ਨ ਆਦਿ ਮੁਹੱਈਆ ਕਰਵਾ ਕੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ, ੳੱਥੇ ਹੀ ਸੂਬੇ ਦਾ ਮੱਧ ਵਰਗੀ ਦੁਕਾਨਦਾਰ ਇੰਨੀਂ ਦਿਨੀਂ ਕਸੂਤੀ ਸਥਿਤੀ ਵਿੱਚ ਫਸਿਆ ਹੋਇਆ ਹੈ। ਅਨੇਕਾਂ ਛੋਟੇ-ਮੋਟੇ ਕੰਮ ਕਰਨ ਵਾਲੇ ਅਤੇ ਮੱਧ ਵਰਗੀ ਦੁਕਾਨਦਾਰਾਂ ਦਾ ਕੰਮ ਲਾਕਡਾਊਨ ਕਰਕੇ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ।ਉਹਨਾਂ ਦੇ ਬਿਜ਼ਲੀ ਦੇ ਬਿਲਾਂ ਦਾ ਭੁਗਤਾਨ, ਬੈਂਕ ਦੀਆਂ ਕਿਸ਼ਤਾਂ, ਮੁਲਾਜ਼ਮਾਂ ਦੀਆਂ ਤਨਖਾਹਾਂ ਆਦਿ ਵਰਗੇ ਖਰਚੇ ਲਾਕਡਾਊਨ ‘ਚ ਵੀ ਬੰਦ ਨਹੀਂ ਹੋਏ।ਜਿਸ ਕਾਰਨ ਮੱਧ ਵਰਗੀ ਵਪਾਰੀ ਵਰਗ ਦਾ ਭਾਰੀ ਨੁਕਸਾਨ ਹੋ ਰਿਹਾ ਹੈ।ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹੰਸ ਰਾਜ ਗਰਗ, ਅਕਾਲੀ ਆਗੂ ਗਮਦੂਰ ਸਿੰਘ ਜਵੰਧਾ, ਡੀਪੂ ਹੋਲਡਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਅਤੇ ਵਪਾਰ ਮੰਡਲ ਦੇ ਸੈਕਟਰੀ ਹੰਸ ਰਾਜ ਬਜਾਜ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਾਕਡਾਊਨ ਦੌਰਾਨ ਹੋ ਰਹੇ ਨੁਕਸਾਨ ਦੇ ਹਰਜ਼ਾਨੇ ਲਈ ਸੂਬਾ ਸਰਕਾਰ ਛੋਟੇ ਵਪਾਰੀਆਂ ਲਈ ਵੀ ਕੋਈ ਰਾਹਤ ਪੈਕਜ਼ ਦਾ ਐਲਾਨ ਕਰੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media