ਧੂਰੀ, 14 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਸਰਕਾਰ ਦੀਆਂ ਹਦਾਇਤਾਂ ‘ਤੇ ਗਰੀਬ ਲੋੜਵੰਦਾਂ ਨੂੰ ਨੀਲੇ ਕਾਰਡਾਂ
ਦੀ ਕਣਕ ਮੁਹੱਈਆ ਕਰਵਾ ਰਹੇ ਡੀਪੂ ਹੋਲਡਰਾਂ ਨੂੰ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਸੈਨੇਟਾਈਜ਼ਰ, ਦਸਤਾਨੇ ਜਾਂ ਮਾਸਕ ਆਦਿ ਸੂਬੇ ਦੇ ਤਕਰੀਬਨ 17500 ਡੀਪੂ ਹੋਲਡਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਰਾਸ਼ਨ ਡੀਪੂ ਹੋਲਡਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪੰਜਾਬ ਭਰ ਵਿੱਚ 30 ਲੱਖ ਤੋਂ ਵੀ ਵੱਧ ਨੀਲੇ ਕਾਰਡ ਧਾਰਕ ਪੰਜਾਬ ਦੇ ਵੱਖ-ਵੱਖ ਡੀਪੂ ਹੋਲਡਰਾਂ ਪਾਸੋਂ ਕਣਕ ਖਰੀਦਦੇ ਹਨ।ਜਿਸ ਦੇ ਮਿਹਨਤਾਨੇ ਵਜੋਂ ਸਰਕਾਰ ਵੱਲੋਂ ਡੀਪੂ ਹੋਲਡਰਾਂ ਨੂੰ ਨਾ-ਮਾਤਰ ਮੁਨਾਫਾ ਦਿੱਤਾ ਜਾਂਦਾ ਹੈ।ਬਿਨਾਂ ਸੇਫਟੀ ਕਿੱਟਾਂ ਦੇ ਅਜਿਹੇ ਗ੍ਰਾਹਕਾਂ ਨਾਲ ਲੈਣ-ਦੇਣ ਕਰਦੇ ਸਮੇਂ ਕਿਸੇ ਵੀ ਡੀਪੂ ਹੋਲਡਰ ਨੂੰ ਕੋਰੋਨਾ ਵਾਇਰਸ ਵਰਗੀ ਬਿਮਾਰੀ ਲੱਗ ਸਕਦੀ ਹੈ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਰਾਸ਼ਨ ਵੰਡਣ ਵਾਲੇ ਹਰੇਕ ਡੀਪੂ ਹੋਲਡਰ ਨੂੰ ਰਾਸ਼ਨ ਦੀ ਵੰਡ ਕਰਨ ਸਮੇਂ ਸੋਸ਼ਲ ਡਿਸਟੈਂਸ ਯਕੀਨੀ ਬਣਾਉਣ ਲਈ ਇੱਕ ਸੁਰੱਖਿਆ ਕਰਮਚਾਰੀ ਅਤੇ ਲੋੜੀਂਦੀ ਸੁਰੱਖਿਆ ਕਿੱਟ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੋਰਨਾਂ ਮੁਲਾਜ਼ਮਾਂ ਵਾਂਗ ਘੱਟੋ-ਘੱਟ 50 ਲੱਖ ਰੁਪਏ ਦਾ ਬੀਮਾ ਕਰਵਾਵੇ ਤਾਂ ਜੋ ਉਹ ਵੀ ਬੇਖੌਫ ਹੋਕੇ ਲੋਕਾਂ ਨੂੰ ਕਣਕ ਵੰਡ ਸਕਣ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media