ਲਹਿਰਾਗਾਗਾ/ ਲੌਂਗੋਵਾਲ, 14 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਕੋਰੋਨਾ ਵਾਇਰਸ ਵਰਗੀ ਬਿਮਾਰੀ ਨੇ ਵਿਸ਼ਵ ਪੱਧਰ ‘ਤੇ ਤਬਾਹੀ ਮਚਾ ਰੱਖੀ ਹੈ।
ਅੱਜ ਦਾ ਸਮਾਂ ਬਹੁਤ ਮਾੜਾ ਹੈ।ਹਰ ਇਨਸਾਨ ਦੋ ਵਕਤ ਦੀ ਰੋਟੀ ਖਾਤਰ ਫਿਕਰਮੰਦ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਲੋਕ ਗਾਇਕ ਰਣਜੀਤ ਮਣੀ ਨੇ ਪੰਜਾਬ ਦੇ ਕਲਾਕਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅੱਜ ਦਾ ਸਮਾਂ ਇਕ ਦੂਜੇ ਦੀ ਸਹਾਇਤਾ ਕਰਨ ਦਾ ਹੈ।ਇਸ ਲਈ ਨਾਮਵਰ ਗਾਇਕ ਤੇ ਗੀਤਕਾਰ ਭਰਾ ਸੰਗੀਤ ਖੇਤਰ ਨਾਲ ਜੁੜੇ ਜਰੂਰਤਮੰਦਾਂ ਦੀ ਸਹਾਇਤਾ ਕਰਨ ਲਈ ਅੱਗੇ ਆਉਣ।
ਸੂਫੀ ਗਾਇਕ ਗੁਰਸੇਵਕ ਅਲੀ ਤੇ ਗੀਤਕਾਰ ਰਾਮਫਲ ਰਾਜਲਹੇੜੀ, ਮੰਚ ਸੰਚਾਲਕ ਤੇ ਗਾਇਕ ਕੁਲਵੰਤ ਉਪਲੀ ਤੇ ਲੋਕ ਗਾਇਕ ਕਲਾਂ ਮੰਚ ਲਹਿਰਾ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਕਿਹਾ ਕਿ ਸੰਗੀਤ ਖੇਤਰ ਨਾਲ ਜੁੜੇ ਅਨੇਕਾਂ ਲੋਕ ਅਜਿਹੇ ਹਨ ਜਿਹੜੇ ਵਿਚਾਰੇ ਰੋਜ਼ਾਨਾ ਦਿਹਾੜੀ ਕਰਕੇ ਆਪਣੇ ਘਰ ਦਾ ਚੁੱਲਾ ਬਾਲ ਰਹੇ ਸਨ।ਲੇਕਿਨ ਹੁਣ ਕੰਮ ਤੋਂ ਬੇਰੋਜ਼ਗਾਰ ਹੋ ਕੇ ਉਹ ਮੁਸ਼ਕਲਾਂ ਦੇ ਦੌਰ ‘ਚ ਹਨ।ਇਸ ਲਈ ਸੰਗੀਤ ਪਰਿਵਾਰ ਦੇ ਤਿੰਨ ਮੋਜੂਦਾ ਸੰਸਦ ਮੈਂਬਰ ਪਦਮਸ਼੍ਰੀ ਹੰਸਰਾਜ ਹੰਸ, ਜਨਾਬ ਮੁਹੰਮਦ ਸਦੀਕ ਅਤੇ ਭਗਵੰਤ ਮਾਨ ਨੂੰ ਇਸ ਸੰਕਟ ਦੇ ਸਮੇਂ ਆਪਣੇ ਕਲਾਕਾਰ ਭਾਈਚਾਰੇ ਦੀ ਮਾਲੀ ਸਹਾਇਤਾ ਲਈ ਹੰਭਲਾ ਮਾਰਨਾ ਚਾਹੀਦਾ ਹੈ।
ਇਸੇ ਦੌਰਾਨ ਗਾਇਕ ਅਰਸ਼ਦੀਪ ਚੋਟੀਆਂ, ਬੀਬਾ ਆਰਨੂਰ, ਅੰਗਰੇਜ ਮੱਲ, ਜੱਸ ਗੁਰਾਇਆ, ਕਿਰਨਪਾਲ ਗਾਗਾ, ਗੁਰਦੀਪ ਬੰਟੀ, ਰਣਜੀਤ ਸਿੰਘ, ਗੀਤਕਾਰ ਤਰਸੇਮ ਭੁਟਾਲ, ਗਿੱਲ ਅਕੋਈ ਵਾਲਾ, ਨਿੰਮਾ ਥਲੇਸਾ ਤੇ ਨਿਰਮਲ ਮਾਹਲਾ ਸੰਗਰੂਰ ਆਦਿ ਗਾਇਕ ਤੇ ਗੀਤਕਾਰਾਂ ਨੇ ਵੀ ਉਕਤ ਸ਼ਖਸ਼ੀਅਤਾਂ ਨੂੰ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media