Monday, September 21, 2026

ਕਰੋਨਾ ਪ੍ਰਕੋਪ ਤੇ ਕਰਫਿਊ ਦੌਰਾਨ ਡਾ. ਸ਼ੈਲੂ ਕਰਨਗੇ ਗਰੀਬਾਂ ਦਾ ਮੁਫ਼ਤ ਇਲਾਜ਼

ਲੌਂਗੋਵਾਲ, 14 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਮੌਜੂਦਾ ਸੰਕਟਮਈ ਸਥਿਤੀ ‘ਚ ਜਿਥੇ ਜਿਆਦਾਤਰ ਪ੍ਰਾਈਵੇਟ ਡਾਕਟਰ ਆਪਣੇ ਹਸਪਤਾਲ ਬੰਦ ਕਰ Dr. Vashishat Shailluਕੇ ਭੱਜ ਗਏ ਹਨ।ਉਥੇ ਲੌਂਗੋਵਾਲ ਦੇ ਹਰੀਹਰ ਹਸਪਤਾਲ ਦੇ ਮਾਲਕ ਡਾ: ਮੁਨੀਸ਼ ਵਸ਼ਿਸ਼ਟ (ਸ਼ੈਲੂ) ਨੇ 30 ਅਪ੍ਰੈਲ ਤੱਕ ਲੌਂਗੋਵਾਲ ਦੇ ਗਰੀਬ ਲੋਕਾਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਹੈ।ਡਾ. ਸ਼ੈਲੂ ਨੇ ਕਿਹਾ ਹੈ ਕਿ ਉਹ 24 ਘੰਟੇ ਲੋੜਵੰਦ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਅਤੇ ਕੋਈ ਵੀ ਲੋੜਵੰਦ ਵਿਅਕਤੀ ਆਪਣੇ ਵਾਰਡ ਦੇ ਐਮ.ਸੀ, ਕਿਸੇ ਸਮਾਜਸੇਵੀ ਸੰਸਥਾ ਦੇ ਮੈਂਬਰ ਜਾਂ ਪੱਤਰਕਾਰ ਤੋਂ ਫੋਨ ‘ਤੇ ਸਿਫਾਰਸ਼ ਕਰਵਾ ਕੇ ਇਸ ਸੇਵਾ ਦਾ ਲਾਹਾ ਲੈ ਸਕਦਾ ਹੈ।ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਰਕਲ ਲੌਂਗੋਵਾਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਮੁਸ਼ਕਲ ਦੀ ਘੜੀ ਵਿੱਚ ਡਾ. ਸ਼ੈਲੂ ਵਲੋਂ ਗਰੀਬਾਂ ਲਈ ਕੀਤੀ ਜਾ ਰਹੀ ਸੇਵਾ ਨੂੰ ਅਤਿ ਉੱਤਮ ਦੱਸਿਆ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …