Thursday, June 25, 2026

ਇਕ ਫੋਨ ਕਾਲ ‘ਤੇ ਕਿਸਾਨਾਂ ਨੂੰ ਮਿਲੇਗੀ ਖੇਤੀ ਮਾਹਿਰਾਂ ਦੀ ਰਾਇ – ਮੁੱਖ ਖੇਤੀਬਾੜੀ ਅਧਿਕਾਰੀ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰਫਿਊ ਦੇ ਦਿਨ ਤੋਂ ਹੀ ਕਿਸਾਨਾਂ ਨਾਲ ਫਸਲਾਂ ਦੀਆਂ ਸਮੱਸਿਆਵਾਂ ਤੇ ਸਾਉਣੀ ਦੀਆਂ ਫਸਲਾਂ ਦੀ Dr. Harinderjit Singhਬਿਜ਼ਾਈ ਲਈ ਖਾਦ, ਬੀਜ਼ ਤੇ ਕੀਟਨਾਸ਼ਕਾਂ ਆਦਿ ਦੀ ਸਲਾਹ ਦੇਣ ਲਈ ਖੇਤੀਬਾੜੀ ਵਿਭਾਗ ਨੇ ਫੋਨ ‘ਤੇ ਕਾਸਨਾਂ ਨਾਲ ਰਾਬਤਾ ਬਣਾਇਆ ਹੋਇਆ ਹੈ।ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਅਧਿਕਾਰੀ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਤੇ ਸਲਾਹ ਦਿੰਦੇ ਹਨ।ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰਜੀਤ ਸਿੰਘ ਨੇ ਇਹ ਪ੍ਰਗਟਾਵਾ ਕਰਦੇ ਦੱਸਿਆ ਕਿ ਕਿਸਾਨ ਇਸ ਕਾਲ ਸੈਂਟਰ ‘ਚ ਫੋਨ ਕਰਕੇ ਲਗਾਤਾਰ ਸਾਡੇ ਮਾਹਿਰਾਂ ਦੀ ਰੈਅ ਲੈ ਰਹੇ ਹਨ।ਉਨਾਂ ਦੱਸਿਆ ਕਿ ਰੋਸਟਰ ਅਨੁਸਾਰ ਸੁਖਮਿੰਦਰ ਸਿੰਘ ਉਪਲ ਏ.ਡੀ.ਓ (ਇਨਫੋਰਸਮੈਂਟ) 15,18, 21, 24, 27 ਅਤੇ 30 ਅਪ੍ਰੈਲ ਨੂੰ ਆਪਣੇ ਫੋਨ ਨੰਬਰ 8872900030 ‘ਤੇ ਕਿਸਾਨਾਂ ਲਈ ਹਾਜ਼ਰ ਰਹਿਣਗੇ।ਇਸੇ ਤਰਾਂ ਸੁਖਚੈਨ ਸਿੰਘ ਏ.ਡੀ.ਓ (ਬੀਜ਼) 17, 20, 23, 26 ਅਤੇ 29 ਅਪ੍ਰੈਲ ਨੂੰ ਫੋਨ ਨੰਬਰ 9814860114 ‘ਤੇ ਮਿਲਣਗੇ।ਬਲਵਿੰਦਰ ਸਿੰਘ ਛੀਨਾ ਏ..ਡੀ.ਓ ਪੌਦ ਸੁਰੱਖਿਆ 16, 19, 22, 25 ਅਤੇ 28 ਅਪ੍ਰੈਲ ਨੂੰ ਕੰਟਰੋਲ ਰੂਮ ‘ਤੇ ਡਿਊਟੀ ਕਰਨਗੇ।ਉਨਾਂ ਕਿਹਾ ਕਿ ਕਿਸਾਨ ਵੀਰ ਬੀਜ਼ਾਂ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਬਾਰੇ ਕਿਸੇ ਵੀ ਤਰਾਂ ਦੀ ਜਾਣਕਾਰੀ ਉਕਤ ਨੰਬਰਾਂ ‘ਤੇ ਪ੍ਰਾਪਤ ਕਰ ਸਕਦੇ ਹਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …