Tuesday, September 22, 2026

ਪੰਜਾਬੀ ਸੰਗੀਤ ਜਗਤ ਦੇ ਸੰਸਦ ਮੈਂਬਰਾਂ ਨੂੰ ਭਾਈਚਾਰੇ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ

ਲਹਿਰਾਗਾਗਾ/ ਲੌਂਗੋਵਾਲ, 14 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਕੋਰੋਨਾ ਵਾਇਰਸ ਵਰਗੀ ਬਿਮਾਰੀ ਨੇ ਵਿਸ਼ਵ ਪੱਧਰ ‘ਤੇ ਤਬਾਹੀ ਮਚਾ ਰੱਖੀ ਹੈ।Hans Raj Hansਅੱਜ ਦਾ ਸਮਾਂ ਬਹੁਤ ਮਾੜਾ ਹੈ।ਹਰ ਇਨਸਾਨ ਦੋ ਵਕਤ ਦੀ ਰੋਟੀ ਖਾਤਰ ਫਿਕਰਮੰਦ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਲੋਕ ਗਾਇਕ ਰਣਜੀਤ ਮਣੀ ਨੇ ਪੰਜਾਬ ਦੇ ਕਲਾਕਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅੱਜ ਦਾ ਸਮਾਂ ਇਕ ਦੂਜੇ ਦੀ ਸਹਾਇਤਾ ਕਰਨ ਦਾ ਹੈ।ਇਸ ਲਈ ਨਾਮਵਰ ਗਾਇਕ ਤੇ ਗੀਤਕਾਰ ਭਰਾ ਸੰਗੀਤ ਖੇਤਰ ਨਾਲ ਜੁੜੇ ਜਰੂਰਤਮੰਦਾਂ ਦੀ ਸਹਾਇਤਾ ਕਰਨ ਲਈ ਅੱਗੇ ਆਉਣ।
             ਸੂਫੀ ਗਾਇਕ ਗੁਰਸੇਵਕ ਅਲੀ ਤੇ ਗੀਤਕਾਰ ਰਾਮਫਲ ਰਾਜਲਹੇੜੀ, ਮੰਚ ਸੰਚਾਲਕ ਤੇ ਗਾਇਕ ਕੁਲਵੰਤ ਉਪਲੀ ਤੇ ਲੋਕ ਗਾਇਕ ਕਲਾਂ ਮੰਚ ਲਹਿਰਾ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਕਿਹਾ ਕਿ ਸੰਗੀਤ ਖੇਤਰ ਨਾਲ ਜੁੜੇ ਅਨੇਕਾਂ ਲੋਕ ਅਜਿਹੇ ਹਨ ਜਿਹੜੇ ਵਿਚਾਰੇ ਰੋਜ਼ਾਨਾ ਦਿਹਾੜੀ ਕਰਕੇ ਆਪਣੇ ਘਰ ਦਾ ਚੁੱਲਾ ਬਾਲ ਰਹੇ ਸਨ।ਲੇਕਿਨ ਹੁਣ ਕੰਮ ਤੋਂ ਬੇਰੋਜ਼ਗਾਰ ਹੋ ਕੇ ਉਹ ਮੁਸ਼ਕਲਾਂ ਦੇ ਦੌਰ ‘ਚ ਹਨ।ਇਸ ਲਈ ਸੰਗੀਤ ਪਰਿਵਾਰ ਦੇ ਤਿੰਨ ਮੋਜੂਦਾ ਸੰਸਦ ਮੈਂਬਰ ਪਦਮਸ਼੍ਰੀ ਹੰਸਰਾਜ ਹੰਸ, ਜਨਾਬ ਮੁਹੰਮਦ ਸਦੀਕ ਅਤੇ ਭਗਵੰਤ ਮਾਨ ਨੂੰ ਇਸ ਸੰਕਟ ਦੇ ਸਮੇਂ ਆਪਣੇ ਕਲਾਕਾਰ ਭਾਈਚਾਰੇ ਦੀ ਮਾਲੀ ਸਹਾਇਤਾ ਲਈ ਹੰਭਲਾ ਮਾਰਨਾ ਚਾਹੀਦਾ ਹੈ।
                ਇਸੇ ਦੌਰਾਨ ਗਾਇਕ ਅਰਸ਼ਦੀਪ ਚੋਟੀਆਂ, ਬੀਬਾ ਆਰਨੂਰ, ਅੰਗਰੇਜ ਮੱਲ, ਜੱਸ ਗੁਰਾਇਆ, ਕਿਰਨਪਾਲ ਗਾਗਾ, ਗੁਰਦੀਪ ਬੰਟੀ, ਰਣਜੀਤ ਸਿੰਘ, ਗੀਤਕਾਰ ਤਰਸੇਮ ਭੁਟਾਲ, ਗਿੱਲ ਅਕੋਈ ਵਾਲਾ, ਨਿੰਮਾ ਥਲੇਸਾ ਤੇ ਨਿਰਮਲ ਮਾਹਲਾ ਸੰਗਰੂਰ ਆਦਿ ਗਾਇਕ ਤੇ ਗੀਤਕਾਰਾਂ ਨੇ ਵੀ ਉਕਤ ਸ਼ਖਸ਼ੀਅਤਾਂ ਨੂੰ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …