ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਦੇ ਡਾਕਟਰ ਜੋ ਕਿ ਕੋਵਿਡ 19 ਵਿਰੁੱਧ ਲੜੀ ਜਾ ਰਹੀ ਜੰਗ ਵਿਚ ਮੋਰਚਿਆਂ
‘ਤੇ ਡਟੇ ਹੋਏ ਹਨ, ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਆਪਣੇ ਕੋਲ ਇਲਾਜ਼ ਲਈ ਆਏ ਮਰੀਜ਼, ਜਿਸ ਦੇ ਲੱਛਣ ਕੋਰੋਨਾ ਤੋਂ ਪ੍ਰਭਾਵਿਤ ਲੱਗਦੇ ਹੋਣ ਦਾ ਡੈਟਾ ਸਿਹਤ ਵਿਭਾਗ ਨਾਲ ਸਾਂਝਾ ਕਰਨ ਲਈ ਆਨਲਾਈਨ ਰਜਿਸਟਰੇਸ਼ਨ ਦੀ ਸਹੂਲਤ ਦਿੱਤੀ ਹੈ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੀ ਅਗਵਾਈ ਹੇਠ ਸਮਾਰਟ ਸਿਟੀ ਅੰਮ੍ਰਿਤਸਰ ਨੇ ਡਾਕਟਰਾਂ ਨੂੰ ਇਹ ਸਮਾਰਟ ਰਸਤਾ ਦਿੱਤਾ ਹੈ।ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਨੇ ਦੱਸਿਆ ਕਿ ‘ਦਾ ਸਮਾਰਟ ਸਿਟੀ ਲਿਮਟਿਡ’ ਨੇ ਕੋਵਿਡ 19 ਖਿਲਾਫ ਜੰਗ ਵਿੱਚ ਡਟੇ ਸਾਡੇ ਸ਼ਹਿਰ ਦੇ ਡਾਕਟਰ, ਜੋ ਕਿ ਮਰੀਜ਼ ਦੇ ਸਭ ਤੋਂ ਪਹਿਲਾਂ ਸੰਪਰਕ ਵਿਚ ਆਉਂਦੇ ਹਨ, ਦੀ ਸਹੂਲਤ ਲਈ ਵੈਬਸਾਈਟ ‘ਤੇ ਆਨਲਾਈਨ ਰਜਿਸਟਰੇਸ਼ਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ, ਇਸ ਨਾਲ ਡਾਕਟਰ ਆਪਣੇ ਕੋਲ ਆਏ ਕਿਸੇ ਵੀ ਸ਼ੱਕੀ ਮਰੀਜ਼ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝੀ ਕਰ ਸਕਣਗੇ।ਇਸ ਨਾਲ ਜਿੱਥੇ ਮਰੀਜ਼ ਦੇ ਇਲਾਜ਼ ਵਿਚ ਸਹਾਇਤਾ ਮਿਲੇਗੀ, ਉਥੇ ਇਸ ਮਰੀਜ਼ ਤੋਂ ਫੈਲਣ ਵਾਲੇ ਵਾਇਰਸ ਨੂੰ ਰੋਕਣ ਵਿਚ ਸਾਨੂੰ ਮਦਦ ਮਿਲੇਗੀ।
ਉਨਾਂ ਸਮਾਰਟ ਸਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਦਿੱਤੇ ਇਸ ਸਹਿਯੋਗ ਲਈ ਧੰਨਵਾਦ ਕਰਦੇ ਦੱਸਿਆ ਕਿ ਇਸ ਵੈਬਸਾਈਟ ਦੇ ਮੁੱਖ ਪੰਨੇ ਉਤੇ ‘ਸੈਲਫ ਐਸਸਮੈਂਟ’ ਦਾ ਲਿੰਕ ਦਿੱਤਾ ਗਿਆ ਹੈ, ਜਿਸ ਦੀ ਵਰਤੋਂ ਕਰਕੇ ਕੋਈ ਵੀ ਵਿਅਕਤੀ, ਜਿਸ ਨੂੰ ਆਪਣੇ ਸਰੀਰ ਵਿਚ ਕੋਵਿਡ 19 ਸਬੰਧੀ ਲੱਛਣ ਵਿਖਾਈ ਦੇਣ, ਉਹ ਸਿਹਤ ਵਿਭਾਗ ਦੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਵੈਬਸਾਈਟ ਤੋਂ ਕਰਫਿਊ ਦੇ ਦਿਨਾਂ ਦੌਰਾਨ ਹਰੇਕ ਤਰਾਂ ਦੀ ਜਾਣਕਾਰੀ ਜਿਸ ਵਿਚ ਘਰ ਬੈਠੇ ਜਰੂਰਤ ਵੇਲੇ ਕਰਫਿਊ ਪਾਸ ਹਾਸਿਲ ਕਰਨ ਤੋਂ ਲੈ ਕੇ ਕਰਿਆਨਾ ਅਤੇ ਦਵਾਈਆਂ ਦੀ ਹੋਮ ਡਿਲਵਰੀ ਸ਼ਾਮਿਲ ਹੈ, ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media