Friday, September 18, 2026

ਵਰਤੋਂ ਉਪਰੰਤ ਥੁੱਕਣ ਦਾ ਕਾਰਨ ਬਣਨ ਵਾਲੀਆਂ ਵਸਤਾਂ ਦੀ ਵਿਕਰੀ ’ਤੇ ਰੋਕ – ਜਿਲ੍ਹਾ ਮੈਜਿਸਟਰੇਟ

ਵਾਰ-ਵਾਰ ਥੁੱਕਣ ਨਾਲ ਕੋਰੋਨਾ ਮਹਾਂਮਾਰੀ ਫੈਲਣ ਦੇ ਵੱਧਦੇ ਹਨ ਆਸਾਰ

ਫ਼ਾਜ਼ਿਲਕਾ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਫ਼ਾਜ਼ਿਲਕਾ ਜ਼ਿਲੇ੍ਹ ’ਚ ਪਾਨ, ਪਾਨ-ਮਸਾਲਾ, ਚਿਊਂਗਮ, Coronaਬਬਲਗਮ, ਚੱਬਣ ਵਾਲਾ ਤੰਬਾਕੂ ਅਤੇ ਜ਼ਰਦਾ ਆਦਿ ਦੀ ਵਰਤੋਂ ਅਤੇ ਵਿਕਰੀ ’ਤੇ ਪੂਰਨ ਤੌਰ ’ਤੇ ਮਨਾਹੀ ਕੀਤੀ ਹੈ।
                ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲੇ੍ਹ ਵਿੱਚ 3 ਮਈ 2020 ਤੱਕ ਤਾਲਾਬੰਦੀ ਅਤੇ ਕਰਫਿਊ ਲਗਾਇਆ ਹੈ ਤਾਂ ਜੋ ਆਮ ਜਨਤਾ ਨੂੰ ਮਹਾਂਮਾਰੀ ਤੋਂ ਬਚਾਇਆ ਜਾ ਸਕੇ।ਪਰ ਦੇਖਣ ਵਿੱਚ ਆਇਆ ਹੈ ਕਿ ਕੁੱਝ ਲੋਕਾਂ ਵਲੋਂ ਪਾਨ, ਪਾਨ-ਮਸਾਲਾ, ਚਿਉਂਗਮ, ਬਬਲਗਮ, ਚੱਬਣ ਵਾਲਾ ਤਬੰਾਕੂ ਅਤੇ ਜ਼ਰਦੇ ਤੋਂ ਇਲਾਵਾ ਹੋਰ ਪਦਾਰਥ ਜਿੰਨ੍ਹਾਂ ਦੀ ਵਰਤੋਂ ਤੋਂ ਬਾਅਦ ਥੁੱਕਿਆ ਜਾਂਦਾ ਹੈ।ਕਈ ਲੋਕਾਂ ਵਲੋਂ ਇਨ੍ਹਾਂ ਪਦਾਰਥਾਂ ਦੀ ਵਰਤੋਂ ਕਰਨ ਉਪਰੰਤ ਪਬਲਿਕ ਥਾਵਾਂ ’ਤੇ ਵਾਰ-ਵਾਰ ਥੁੱਕਣ ਦੇ ਨਾਲ ਕੋਰੋਨਾ ਮਹਾਂਮਾਰੀ ਦੇ ਫੈਲਣ ਦੇ ਆਸਾਰ ਵਧ ਜਾਂਦੇ ਹਨ।ਇਸ ਤਹਿਤ ਉਕਤ ਵਸਤਾਂ ਦੀ ਵਰਤੋਂ ਅਤੇ ਵਿਕਰੀ ਕਰਨ ’ਤੇ ਪੂਰਨ ਤੌਰ ’ਤੇ ਮਨਾਹੀ ਕੀਤੀ ਜਾਂਦੀ ਹੈ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …