Friday, July 10, 2026

ਕਾਂਗਰਸੀ ਆਗੂ ਨਿਰਮਲ ਸਿੰਘ ਨਿੰਮਾ ਨੇ ਲੋੜਵੰਦਾਂ ਨੂੰ ਵੰਡਿਆ ਸੁੱਕਾ ਰਾਸ਼ਨ

ਅੰਮ੍ਰਿਤਸਰ, 19 ਅਪਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਵਾਰਡ ਨੰਬਰ 43 ਦੇ ਕਾਂਗਰਸੀ ਆਗੂ ਤੇ ਇੰਚਾਰਜ਼ ਨਿਰਮਲ ਸਿੰਘ ਨਿੰਮਾ ਵਲੋਂ ਕਰਫਿਊ PPNJ1904202001ਕਾਰਣ ਘਰਾਂ ਵਿੱਚ ਬੰਦ ਹੋਏ ਪਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ।ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਹਲਕਾ ਪੂਰਬੀ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਵਲੋਂ ਹਲਕਾ ਵਾਸੀਆਂ ਲਈ ਲਗਾਤਾਰ ਰਾਸ਼ਨ ਭੇਜਿਆ ਜਾ ਰਿਹਾ ਹੈ।ਉਨਾਂ ਦੀ ਡਿਊਟੀ ਵੀ ਇਲਾਕੇ ਵਿੱਚ ਭੇਜਿਆ ਰਾਸ਼ਨ ਵੰਡਣ ਲਈ ਲਗਾਈ ਗਈ ਹੈ।ਇਸੇ ਤਹਿਤ ਅੱਜ ਉਨਾਂ ਨੇ ਵਾਰਡ ਦੇ ਜਰੂਰਤਮੰਦਾਂ ਨੂੰ ਰਾਸ਼ਨ ਦੀਆਂ ਤਕਰੀਬਨ 100 ਕਿੱਟਾਂ ਵੰਡੀਆਂ ਹਨ।ਉਨਾਂ ਦੇ ਨਾਲ ਜਸਕਰਨ ਸਿੰਘ, ਦਲਬੀਰ ਸਿੰਘ ਗੋਰਾ, ਰਜਿੰਦਰ ਸਿੰਘ ਕੱਲ੍ਹਾ, ਤਰਵਿੰਦਰ ਸਿੰਘ, ਬਲਦੇਵ ਸਿੰਘ ਬਿੱਲੂ ਅਤੇ ਰਾਜਿੰਦਰ ਸਿੰਘ ਆਦਿ ਵੀ ਮੌਜੂਦ ਸਨ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …