Friday, July 10, 2026

ਡਾਕਟਰੀ ਤੇ ਜ਼ਰੂਰੀ ਸੇਵਾਵਾਂ ਲਈ ਕੋਵਿਡ ਹੈਲਪਲਾਈਨ ਨੰਬਰ ਜਾਰੀ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਨੇ ਤਾਲਾਬੰਦੀ ਦੌਰਾਨ ਜਨਤਕ ਮਹੱਤਵ ਦੇ ਵੱਖ-ਵੱਖ ਡਾਕਟਰੀ ਅਤੇ ਜ਼ਰੂਰੀ Shivdular Singh DCਸੇਵਾਵਾਂ ਸਬੰਧੀ ਮੁੱਦਿਆਂ ਦੇ ਸਮੇਂ ਸਿਰ ਅਤੇ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਟੋਲ-ਫ੍ਰੀ ਹੈਲਪਲਾਈਨ ਨੰਬਰਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਵਿਡ -19 ਕੰਟਰੋਲ ਰੂਮ ਵੱਲੋਂ ਕਾਨੂੰਨ ਅਤੇ ਵਿਵਸਥਾ ਨਾਲ ਸਬੰਧਤ ਮੁੱਦੇ ਜਾਂ ਸ਼ਿਕਾਇਤ ਦਰਜ ਕਰਾਉਣ ਲਈ 112 ਅਤੇ ਮੈਡੀਕਲ ਸਬੰਧੀ ਸਾਰੀਆਂ ਜ਼ਰੂਰਤਾਂ ਲਈ 104 ਹੈਲਪਲਾਈਨ ਦੀ ਸਹੂਲਤ ਦਿੱਤੀ ਗਈ ਹੈ। ਇਸ ਉਪਰਾਲੇ ਦਾ ਮੰਤਵ ਇਸ ਸੰਕਟਕਾਲੀ ਘੜੀ ਦੌਰਾਨ ਲੋਕਾਂ ਨੂੰ ਤਣਾਅ ਮੁਕਤ ਰਹਿਣ ਲਈ ਸਲਾਹ ਅਤੇ ਕਾਉਂਸਲਿੰਗ ਸਬੰਧੀ ਸੁਵਿਧਾਵਾਂ ਮੁਹੱਈਆ ਕਰਾਉਣਾ ਹੈ।
              ਇਸ ਤੋਂ ਇਲਾਵਾ ਇਕ ਜਨਰਲ ਹੈਲਪਲਾਈਨ ਨੰਬਰ 1905 ਨੂੰ ਵੀ ਕਾਰਜਸ਼ੀਲ ਬਣਾਇਆ ਗਿਆ ਹੈ। ਜਿਸ ਨੂੰ ਵਰਤ ਕੇ ਲੋਕ ਘਰੇਲੂ ਵਰਤੋਂ ਦੀਆਂ ਵਸਤਾਂ ਦੀ ਸਪਲਾਈ ਅਤੇ ਉਪਲਬਧਤਾ ਸਬੰਧੀ ਲੋੜੀਂਦੀ ਜਾਣਕਾਰੀ ਲੈ ਸਕਦੇ ਹਨ।ਉਨਾਂ ਦੱਸਿਆ ਕਿ ਐਂਬੂਲੈਂਸ ਸੇਵਾ ਲਈ 108 ਹੈਲਪਲਾਈਨ ਨੰਬਰ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ।ਢਿੱਲੋਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਾਜ ਸਰਕਾਰ ਵੱਲੋਂ ਲੋਕਾਂ ਲਈ ਟੈਲੀ-ਕਾਨਫਰੰਸਿੰਗ ਰਾਹੀਂ ਸੀਨੀਅਰ ਡਾਕਟਰਾਂ ਦੇ ਨੈੱਟਵਰਕ ਨਾਲ ਜੁੜਨ ਅਤੇ ਕੋਵਿਡ -19 ਅਤੇ ਹੋਰ ਸਮੱਸਿਆਵਾਂ ਸਬੰਧੀ ਡਾਕਟਰੀ ਸਲਾਹ ਲੈਣ ਲਈ ਇਕ ਵਿਸ਼ੇਸ਼ ਹੈਲਪਲਾਈਨ 1800 180 4104 ਵੀ ਸ਼ੁਰੂ ਕੀਤੀ ਹੈ।

Check Also

ਵਿਧਾਇਕ ਡਾ. ਅਜੈ ਗੁਪਤਾ ਨੇ ਹਲਕਾ ਕੇਂਦਰੀ ‘ਚ ਸੜਕ ਦੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ …