Tuesday, June 23, 2026

ਦੂਰ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਰੈਪਿਡ ਟੈਸਟਿੰਗ ਕਿੱਟ ਰਾਹੀਂ ਟੈਸਟਿੰਗ ਕੀਤੀ ਸ਼ੁਰੂ

8 ਕੋਵਿਡ ਟੈਸਟ ਆਏ ਨੈਗੇਟਿਵ, 9 ਦੀ ਰਿਪੋਰਟ ਆਉਣੀ ਬਾਕੀ

ਪਟਿਆਲਾ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਪਾਜ਼ਟਿਵ ਕੇਸ ਆਉਣ ਤੇ ਕੰਟੈਨਮੈਂਟ ਜ਼ੋਨ ਏਰੀਏ ਵਿਚ Corona Virusਜਿਹੜੇ ਲੋਕ ਪਾਜ਼ਟਿਵ ਕੇਸ ਦੇ ਦੂਰ ਦੇ ਸੰਪਰਕ ਵਿਚ ਆਏ ਸਨ।ਉਨ੍ਹਾਂ ਦਾ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਰੈਪਿਡ ਐਂਟੀਬੋਡੀ ਡਾਇਗਨੋਸਟਿਕ ਕਿੱਟ ਕੋਵਿਡ 19 ਰਾਹੀ ਟੈਸਟ ਕੀਤਾ ਗਿਆ। ਜਿਸ ਵਿਚ ਕੱਚਾ ਪਟਿਆਲਾ ਏਰੀਏ ਅਤੇ ਸਫ਼ਾਬਾਦੀ ਗੇਟ ਏਰੀਏ ਵਿੱਚ ਕੁੱਲ 51 ਵਿਅਕਤੀਆਂ ਦਾ ਟੈਸਟ ਲਿਆ ਗਿਆ ਅਤੇ ਉਨ੍ਹਾਂ ਵਿਚੋਂ ਕੋਈ ਵੀ ਕੋਵਿਡ ਪਾਜ਼ਟਿਵ ਨਹੀਂ ਪਾਇਆ ਗਿਆ।ਉਨ੍ਹਾਂ ਕਿਹਾ ਕਿ ਅਜਿਹੀ ਟੈਸਟਿੰਗ ਆਉਣ ਵਾਲੇ ਦਿਨਾਂ ਵਿੱਚ ਕੰਟੈਨਮੈਂਟ ਏਰੀਏ ਵਿੱਚ ਜਾਰੀ ਰਹੇਗੀ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਰਾਜਪੁਰਾ ਦੇ ਕੋਵਿਡ ਪਾਜ਼ੀਟਿਵ ਅਤੇ ਬੁੱਕ ਮਾਰਕਿਟ ਪਟਿਆਲਾ ਦੇ ਪਾਜ਼ਟਿਵ ਕੇਸਾਂ ਦੇ ਨੇੜੇ ਦੇ ਹਾਈ ਰਿਸਕ ਸੰਪਰਕ ਅਤੇ ਸ਼ੱਕੀ ਮਰੀਜ਼ਾ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਕੇ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ ਅੱਜ 8 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 9 ਬਾਕੀ ਕੇਸਾਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪਟਿਆਲਾ ਦੇ ਸਫ਼ਾਬਾਦੀ ਗੇਟ ਏਰੀਏ ਦੇ ਪਾਜ਼ਟਿਵ ਕੇਸ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਦੀ ਵੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ।ਉਨ੍ਹਾਂ ਦੱਸਿਆ ਕਿ ਰਾਜਪੁਰਾ ਦੇ ਪਾਜ਼ਟਿਵ ਕੇਸਾਂ ਦੇ ਘਰ ਦੇ ਆਲੇ ਦੁਆਲੇ ਦੇ ਏਰੀਏ ਵਿਚ ਵੀ ਕੰਟੇਨਮੈਂਟ ਜ਼ੋਨ ਲਾਗੂ ਕਰ ਦਿੱਤਾ ਗਿਆ।
               ਡਾ. ਮਲਹੋਤਰਾ ਨੇ ਦੱਸਿਆ ਕਿ ਰਾਜਪੁਰਾ ਦੇ ਸਮਰਿਤੀ ਹਸਪਤਾਲ ਅਤੇ ਖੁਰਾਨਾ ਹਸਪਤਾਲ ਜਿਥੇ ਕਿ ਰਾਜਪੁਰਾ ਵਾਲੀ ਕੋਵਿਡ ਪਾਜ਼ਟਿਵ ਔਰਤ ਪਹਿਲਾ ਦਾਖਲ ਹੋਈ ਸੀ ਉਥੋ ਦੇ ਸਾਰੇ ਸਟਾਫ਼ ਅਤੇ ਦਾਖਲ ਮਰੀਜ਼ਾਂ ਨੂੰ ਪਰਿਵਾਰਾਂ ਸਮੇਤ ਹੋਮ ਕੁਆਰਨਟੀਨ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਬੁੱਕ ਮਾਰਕਿਟ ਦੇ ਪਾਜ਼ਟਿਵ ਕੇਸ ਤੋਂ ਖਰੀਦ ਕੀਤੀ ਕਿਤਾਬਾਂ ਦੀ ਸੂਚਨਾ ਦੇਣ ਵਾਲਿਆਂ ਵਿੱਚੋਂ ਬੀਤੇ ਦੋ ਦਿਨਾਂ ਵਿੱਚ 104 ਪਰਿਵਾਰਾਂ ਨੇ ਇਸ ਦੀ ਸੂਚਨਾ ਜਿਲ੍ਹਾ ਪ੍ਰਸਾਸ਼ਨ ਦੇ ਕੰਟਰੋਲ ਰੂਮ ਨੰਬਰ 0175 -2350550 ਤੇ ਦਿੱਤੀ ਸੀ, ਉਸ ਵਿਚੋਂ 80 ਪਰਿਵਾਰਾਂ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸੰਪਰਕ ਕਰਕੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਇਨ੍ਹਾਂ ਸਾਰੇ ਘਰਾਂ ਦੇ ਮੈਂਬਰਾਂ ਨੂੰ ਕੁਆਰਨਟੀਨ ਕਰ ਦਿੱਤਾ ਗਿਆ ਹੈ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …