ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੀਤੇ ਦਿਨ ਇਕ ਅਖਬਾਰ ਵਿੱਚ ਲੋਪੋਕੇ ਤੋਂ ਲੱਗੀ ਖਬਰ ਸੀ ਕਿ ਗ੍ਰਾਮ ਪੰਚਾਇਤ ਨਵਾਂ ਜੀਵਨ ਦੇ ਲੋਕਾਂ ਨੂੰ ਕਰਫਿਊ ਦੌਰਾਨ ਰਾ
ਨ ਨਹੀਂ ਮਿਲ ਰਿਹਾ।ਜਿਸ ਕਰਕੇ ਲੋਕ ਬੜੇ ਪਰੇਸ਼ਾਨ ਹਨ।ਇਸ ਦਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਗੰਭੀਰ ਨੋਟਿਸ ਲੈਂਦੇ ਖਬਰ ਜਾਂਚ ਲਈ ਐਸ.ਡੀ.ਐਮ ਅਜਨਾਲਾ ਨੂੰ ਭੇਜੀ ਅਤੇ ਲੋਕਾਂ ਨੂੰ ਤਰੁੰਤ ਰਾਹਤ ਦੇਣ ਦੀ ਹਦਾਇਤ ਵੀ ਕਰ ਦਿੱਤੀ।ਐਸ.ਡੀ.ਐਮ ਅਜਨਾਲਾ ਨੇ ਜਦ ਰਾਹਤ ਟੀਮ ਭੇਜੀ ਤਾਂ ਮਸਲਾ ਇਹ ਨਿਕਲਿਆ ਕਿ ਉਕਤ ਲੋਕਾਂ ਨੂੰ ਰਾਸ਼ਨ ਤਾਂ ਗ੍ਰਾਮ ਪੰਚਾਇਤ ਵੱਲੋਂ ਰਾਸ਼ਨ ਦਿੱਤਾ ਜਾ ਚੁੱਕਾ ਹੈ ਅਤੇ ਜਿੰਨਾ ਵੱਲੋਂ ਖ਼ਬਰ ਲੱਗੀ ਸੀ, ਉਨਾਂ ਦੇ ਦਸਤਖ਼ਤ ਵੀ ਕਿੱਟਾਂ ਲੈਣ ਵਾਲੀ ਸੂਚੀ ਉਤੇ ਹਨ। ਬੀ.ਡੀ.ਪੀ.ਓ ਚੌਗਾਵਾਂ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਇਹ ਖ਼ਬਰ ਇਕ ਡੀਪੂ ਹੋਲਡਰ ਤੇ ਪਿੰਡ ਦੇ ਜੀ.ਓ.ਜੀ ਵੱਲੋਂ ਲੋਕਾਂ ਨੂੰ ਉਕਸਾ ਕੇ ਲਗਵਾਈ ਗਈ ਹੈ।ਉਨਾਂ ਨੇ ਸ਼ਿਕਾਇਤ ਅਗਲੀ ਕਾਰਵਾਈ ਲਈ ਐਸ.ਡੀ.ਐਮ ਅਜਨਾਲਾ ਨੂੰ ਭੇਜ ਦਿੱਤੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media