Saturday, June 27, 2026

ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਵੀ ਮਦਦਗਾਰ ਹੈ ਕੋਵਾ ਐਪ

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੌਰਾਨ ਕਈ ਤਰਾਂ ਦੀਆਂ ਸੇਵਾਵਾਂ ਪ੍ਰਧਾਨ ਕਰਨ ਵਾਲੀ ਕੋਵਾ ਐਪ ਆਪਣੀ ਵਿਲੱਖਣ Cova Appਵਿਸ਼ੇਸ਼ਤਾ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰਹਿਣ ਵਿਚ ਸਹਾਇਤਾ ਕਰ ਰਹੀ ਹੈ।ਇਸ ਐਪ ਰਾਹੀਂ ਹਰ ਵਿਅਕਤੀ ਆਪਣੇ ਨੇੜਲੇ ਕਰੋਨਾ ਪਾਜ਼ਟਿਵ ਵਿਅਕਤੀ ਤੋਂ ਆਪਣੀ ਦੂਰੀ ਵੇਖ ਸਕਦਾ ਹੈ।ਇਸ ਤੋਂ ਇਲਾਵਾ ਇਹ ਐਪ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਕਾਂਤਵਾਸ ਕੀਤੇ ਜਾਂ ਸ਼ੱਕੀ ਮਰੀਜ਼ ਵਲੋਂ ਆਪਣੀ ਥਾਂ ਤੋਂ 100 ਮੀਟਰ ਦੂਰ ਜਾਣ ਸਬੰਧੀ ਸੂਚਨਾ ਵੀ ਮੁਹੱਈਆ ਕਰਵਾ ਰਹੀ ਹੈ।
               ਇਹ ਵਿਸ਼ੇਸ਼ਤਾ ਜਿਥੇ ਅਧਿਕਾਰੀਆਂ ਨੂੰ ਕੁਆਰੰਟੀਨ ਪਾਬੰਦੀਆਂ ਲਾਗੂ ਕਰਨ ਵਿੱਚ ਸਹਾਇਤਾ ਕਰ ਰਹੀ ਹੈ, ਉਥੇ ਇਹ ਸੂਬੇ ਦੇ ਲੋਕਾਂ ਨੂੰ ਇੱਕ ਸਵੈ-ਨਿਯੰਤਰਣ ਵਿਧੀ ਰਾਹੀਂ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ / ਦੋਸਤਾਂ ਆਦਿ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਸਹਾਇਤਾ ਕਰ ਰਹੀ ਹੈ।
               ਪਾਜ਼ਟਿਵ ਮਰੀਜ਼ਾਂ ਦੀ ਜੀਓਟੈਗਿੰਗ ਨਾਲ ਇਹ ਐਪ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਥਾਵਾਂ ਦਾ ਪਤਾ ਲਗਾਉਣ ਵਿਚ ਸਹਾਇਤਾ ਕਰਦੀ ਹੈ।ਜਿਥੇ ਕੋਵਿਡ ਪਾਜ਼ਟਿਵ ਵਿਅਕਤੀ ਪਿਛਲੇ ਕੁੱਝ ਦਿਨਾਂ ਵਿੱਚ ਗਿਆ ਹੈ।ਜੇ ਕੋਵਾ ਐਪ ਨਾਲ ਮੋਬਾਈਲ ਫੋਨ ਵਿੱਚ ਬਲਿਊਟੁੱਥ ਚਲਾਇਆ ਜਾਂਦਾ ਹੈ ਤਾਂ ਇਹ ਐਪ ਕੋਵਿਡ-19 ਦੇ ਸ਼ੱਕੀ ਜਾਂ ਪਾਜ਼ਟਿਵ ਵਿਅਕਤੀ ਦੇ ਬਲਿਊਟੁੱਥ ਰੇਂਜ ਵਿੱਚ ਆਉਣ ਤੇ ਨਾਗਰਿਕ ਨੂੰ ਸੂਚਿਤ ਕਰੇਗੀ।ਇਹ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਾਜ਼ਟਿਵ ਮਰੀਜ਼ਾਂ ਦੀ ਟਰੈਵਲ ਹਿਸਟਰੀ ਦਾ ਪਤਾ ਲਗਾਉਣ ਵਿੱਚ ਵੀ ਮਦਦ ਕਰਦੀ ਹੈ।
                 ਇਸ ਤੋਂ ਇਲਾਵਾ ਕੋਵਾ ਡੈਸ਼ਬੋਰਡ ਇਕਾਂਤਵਾਸ ਕੀਤੇ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਉਨਾਂ ਦੇ ਆਪਣੀ ਬੇਸ ਲੋਕੇਸ਼ਨ ਤੋਂ ਦੂਰ ਜਾਣ ‘ਤੇ ਨਿਗਰਾਨੀ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਕਰਦਾ ਹੈ।ਜੇ ਮਰੀਜ਼ ਦੇ ਫੋਨ ਦੀ ਲੋਕੇਸ਼ਨ ਜਾਂ ਬਲਿਊਟੁੱਥ ਬੰਦ ਹੋਵੇ ਤਾਂ ਉਨਾਂ ਦੀ ਹਲਚਲ ਦਾ ਪਤਾ ਲਗਾਉਣ ਲਈ ਟੈਲੀਕਾਮ ਪ੍ਰੋਵਾਇਡਰਾਂ ਵਲੋਂ ਉਨ੍ਹਾਂ ਦੇ ਮੋਬਾਇਲ ਵੀ ਵਰਤੇ ਜਾ ਸਕਦੇ ਹਨ।ਟੈਲੀਕਾਮ ਕੰਪਨੀਆਂ ਹਰੇਕ ਜ਼ਿਲ੍ਹੇ ਵਿਚ ਹੋਣ ਵਾਲੀਆਂ ਉਲੰਘਣਾਵਾਂ ਬਾਰੇ ਸਿਹਤ ਵਿਭਾਗ ਨੂੰ ਹਰ ਘੰਟੇ ਦੀ ਰਿਪੋਰਟ ਭੇਜਦੀਆਂ ਹਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …