ਪਠਾਨਕੋਟ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸਾਸ਼ਸਨ ਵੱਲੋਂ ਕਰੋਨਾ ਵਾਈਰਸ ਦੇ ਚੱਲਦਿਆਂ ਜਿਲ੍ਹਾ ਪਠਾਨਕੋਟ ਵਿੱਚ ਚਿੰਤਪੂਰਨੀ ਮੈਡੀਕਲ ਕਾਲਜ
ਪਠਾਨਕੋਟ ਨੂੰ ਕਰੋਨਾ ਆਈਸੋਲੇਟ ਹਸਪਤਾਲ ਵਜੋਂ ਤਿਆਰ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸਟਾਫ ਨਾਲ ਗੱਲਬਾਤ ਕੀਤੀ ਅਤੇ ਸਾਫ ਸਫਾਈ ਦਾ ਵੀ ਪੂਰਾ ਜਾਇਜ਼ਾ ਲਿਆ।ਉਨਾਂ ਕਿਹਾ ਕਿ ਕਿਸੇ ਵੀ ਆਪਾਤਕਾਲੀਨ ਸਥਿਤੀ ਵਿੱਚ ਇੱਥੇ ਕਰੀਬ 500 ਬੈਡ ਦਾ ਆਈਸੋਲੇਟ ਹਸਪਤਾਲ ਉਪਲੱਬਧ ਹੋਵੇਗਾ। ਸ੍ਰੀ ਸਾਂਈ ਗਰੁਪ ਆਫ ਇੰਸਟੀਚਿਊਟ ਬਧਾਨੀ, ਅਮਨ ਭੱਲਾ ਗਰੁਪ ਆਫ ਇੰਸਟੀਚਿਊਟ ਕੋਟਲੀ ਅਤੇ ਤਵੀ ਟੈਕਨੀਕਲ ਕੈਂਪਸ ਸਾਹਪੁਰਕੰਡੀ ਵਿਖੇ ਆਈਸੋਲੇਟ ਅਤੇ ਕੋਆਰਿਨਟਾਈਨ ਕਰਨ ਲਈ ਹਸਪਤਾਲ ਤਿਆਰ ਕੀਤੇ ਗਏ ਹਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media