Thursday, March 19, 2026

ਪੰਥ ਦਾ ਤਰਕਸ਼ੀਲ ਹੋਣਾ ਪੰਥ ਦੇ ਭਵਿੱਖ ਲਈ ਚੰਗਾ ਕਦਮ- ਜੀ.ਕੇ

ਪੰਥਕ ਮਸਲਿਆਂ ਨੂੰ ਹੱਲ ਕਰਨ ਪ੍ਰਤਿ ਅਕਾਲੀ ਦਲ ਕਰ ਰਿਹਾ ਹੈ ਜੱਦੋਜਹਿਦ

PPN08101418

ਨਵੀਂ ਦਿੱਲੀ, 8 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸਨਮਾਨ ਦਮਦਮੀ ਟਕਸਾਲ (ਜਥਾ ਭਿੰਡਰਾ) ਦੇ ਅੰਮ੍ਰਿਤ ਪ੍ਰਕਾਸ਼ ਗੁਰਦੁਆਰਾ ਸਾਹਿਬ, ਸਰੀ, ਬੀ.ਸੀ., ਵਿਖੇ ਮੌਜੂਦਾ ਸਮੇਂ ਵਿੱਚ ਪੰਥ ਪ੍ਰਤਿ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਲਈ ਕੀਤਾ ਗਿਆ।ਪੰਥਕ ਇਕੱਠ ਨੂੰ ਸੰਬੋਧਨ ਕਰਦੇ ਜੀ.ਕੇ. ਨੇ ਜਿਥੇ ਦਿੱਲੀ ਕਮੇਟੀ ਵੱਲੋਂ ਕੌਮਾਂਤਰੀ ਪੰਥਕ ਮਸਲਿਆਂ ਤੇ ਨਿਭਾਈ ਜਾ ਰਹੀ ਉਸਾਰੂ ਭੂਮਿਕਾ ਦਾ ਵਿਸਤਾਰ ਨਾਲ ਜ਼ਿਕਰ ਕੀਤਾ ਉਥੇ ਹੀ ਜੀ.ਕੇ. ਨੇ ਬੀਤੇ ਦਿਨੀ ਵੱਖਵਾਦੀ ਸਿੰਘਾਂ ਵੱਲੋਂ ਖਾਲਸਾ ਸਕੂਲ ਦੇ ਉਧਘਾਟਨ ਦੌਰਾਨ ਪੁੱਛੇ ਗਏ ਤਿੱਖੇ ਸਵਾਲਾਂ ਨੂੰ ਪੰਥ ਦੀ ਵਿਚਾਰਕ ਮੁਹਿੰਮ ਦੇ ਗੁਲਜ਼ਾਰ ਹੋਣ ਨਾਲ ਜੋੜਦੇ ਹੋਏ ਆਸ ਜਤਾਈ ਕਿ ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹੋਏ ਹੋਰ ਪੰਥਕ ਆਗੂ ਅੱਜ ਦੇ ਤਰਕਸ਼ੀਲ ਸਿੱਖ ਸਮਾਜ ਦੇ ਜਜ਼ਬਾਤਾਂ ਨੂੰ ਗੁਰਮਤਿ ਦੀ ਕਸੌਟੀ ਤੇ ਪਰਖਣ ਦੀ ਬਿਨਾ ਹਉਮੇ ਕੋਸ਼ਿਸ਼ ਕਰਣਗੇ। ਕੈਨੇਡਾ ਫੇਰੀ ਦੌਰਾਨ ਸਿੱਖ ਸੰਗਤਾਂ ਵੱਲੋਂ ਮਿਲ ਰਹੇ ਭਰਵੇਂ ਪਿਆਰ ਦਾ ਧੰਨਵਾਦ ਜਤਾਉਂਦੇ ਹੋਏ ਜੀ.ਕੇ. ਨੇ ਕਿਹਾ ਕਿ ਸੰਗਤਾਂ ਦੇ ਪਿਆਰ ਨੇ ਸਾਡੀ ਜ਼ਿਮੇਵਾਰੀਆਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ।
ਸ਼ੇਰੇ ਪੰਜਾਬ ਰੇਡੀਓ ਤੇ ਪੰਥਕ ਮਸਲਿਆਂ ਤੇ ਹੋ ਰਹੀ ਵਿਚਾਰ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਜੀ.ਕੇ. ਨੇ ਕੌਮੀ ਫਰਜ਼ਾ ਨੂੰ ਨਿਭਾਉਣ ਵਾਸਤੇ ਕਿਸੇ ਵੀ ਪ੍ਰਕਾਰ ਦੀ ਲਾਪਰਵਾਹੀ ਨਾ ਵਰਤਣ ਦਾ ਦਿੱਲੀ ਕਮੇਟੀ ਵੱਲੋਂ ਅਹਿਦ ਲੈਂਦੇ ਹੋਏ ਸਿਆਸਤ ਤੋਂ ਪਹਿਲਾ ਧਰਮ ਨੂੰ ਅੱਗੇ ਰੱਖਣ ਦਾ ਭਰੋਸਾ ਦਿੱਤਾ। ਵਿਦੇਸ਼ਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਬਣਾਈ ਜਾ ਰਹੀ ਗੈਰ ਪੰਥਕ ਛਵੀ ਤੇ ਤਿੱਖਾ ਐਤਰਾਜ਼ ਪ੍ਰਗਟਾਉਂਦੇ ਹੋਏ ਜੀ.ਕੇ. ਨੇ ਸਾਫ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਜਮਾਤ ਤੇ ਸ਼ਹੀਦਾਂ ਦੀ ਮਹਾਨ ਜਥੇਬੰਦੀ ਹੈ, ਜਿਹੜੀ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਿਚ ਸੰਗਤਾਂ ਦੇ ਪਿਆਰ ਸਦਕਾ ਸੇਵਾ ਕਰ ਰਹੀ ਹੈ।
ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੇ ਦਿਨੀ ਕਾਲੀ ਸੁੂਚੀ, ਇਰਾਕ ਵਿੱਚ ਫਸੇ ਪੰਜਾਬੀਆਂ, 1984 ਦੇ ਕਾਤਿਲਾਂ ਨੂੰ ਸਜ਼ਾ ਦਿਵਾਉਣ ਸਣੇ ਹੋਰ ਪੰਥਕ ਮਸਲਿਆਂ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕੀਤੀਆਂ ਗਈਆਂ ਮੀਟਿੰਗਾ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੀ ਅਮਰਿਕਾ ਫੇਰੀ ਤੋਂ ਪਹਿਲਾ ਪੰਥਕ ਮਸਲਿਆਂ ਤੇ ਮੰਗੇ ਗਏ ਸਹਿਯੋਗ ਦਾ ਵੀ ਜ਼ਿਕਰ ਕੀਤਾ। ਜੀ.ਕੇ. ਨੇ ਅਕਾਲੀ ਦਲ ਦੀ ਲੀਡਰਸ਼ੀਪ ਵੱਲੋਂ ਹੀ ਪੰਥਕ ਮਸਲਿਆਂ ਨੂੰ ਹਲ ਕਰਵਾਉਣ ਦਾ ਦਾਅਵਾ ਕਰਦੇ ਹੋਏ ਮੋਦੀ ਵੱਲੋਂ ਅਮਰਿਕਾ ਵਿੱਚ ਸਿੱਖਾਂ ਦੀ ਕੀਤੀ ਗਈ ਸ਼ਲਾਘਾ ਨੂੰ ਵੀ ਪਾਰਟੀ ਵੱਲੋਂ ਕੀਤੀ ਜਾ ਰਹੀ ਪਹਿਲਕਦਮੀ ਨਾਲ ਜੋੜਿਆ। ੳਨ੍ਹਾਂ ਧਾਰਮਿਕ ਭਾਈਚਾਰੇ ਨੂੰ ਮਜਬੂਤ ਕਰਨ ਵਾਸਤੇ ਗੈਰ ਸਿੱਖਾਂ ਨੂੰ ਪਾਰਟੀ ਦਾ ਮੈਂਬਰ ਬਨਾਉਣ ਨੂੰ ਠੀਕ ਕਰਾਰ ਦਿੰਦੇ ਹੋਏ ਪਾਰਟੀ ਦੀ ਪੰਥਕ ਸੋਚ ਅਤੇ ਮਿਸ਼ਨ ਤੋਂ ਨਾ ਭਟਕਣ ਦਾ ਵੀ ਦਾਅਵਾ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply