
ਨਵੀਂ ਦਿੱਲੀ, 8 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੱਖ-ਵੱਖ ਬਾਣੀਆਂ ਦੀ ਕਰਵਾਈ ਜਾ ਰਹੀ ਵਿਆਖਿਆ ਦੀ ਕੜੀ ਵਿੱਚ ਅਰਦਾਸ ਦੀ ਸਿੱਖ ਧਰਮ ਵਿੱਚ ਇਤਿਹਾਸਕ ਮਹਤੱਤਾ ਬਾਰੇ ਕਥਾ ਕਰਵਾਈ। ਉੱਘੇ ਪ੍ਰਚਾਰਕ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਵੱਲੋਂ ਪੰਜ ਰੋਜਾ ਕੀਤੀ ਗਈ ਇਸ ਕਥਾ ਦੌਰਾਨ ਅਰਦਾਸ ਦੀ ਧਾਰਮਿਕ, ਅਧਿਆਤਮਕ ਜ਼ਰੂਰਤ ਅਤੇ ਉਸਦੇ ਪ੍ਰਭਾਵ ਬਾਰੇ ਪ੍ਰਕਾਸ਼ ਪਾਇਆ ਗਿਆ। ਅਰਦਾਸ ਨੂੰ ਮਨੁੱਖੀ ਜੀਵਨ ਦਾ ਅਟੁਟ ਅੰਗ ਦੱਸਦੇ ਹੋਏ ਸੁਖ ਅਤੇ ਦੁਖ ਵੇਲ੍ਹੇ ਅਕਾਲ ਪੁਰਖ ਦਾ ਸ਼ੁਕਰਾਨਾ ਅਤੇ ਸਰਬਤ ਦੇ ਭਲੇ ਦੀ ਅਵਾਜ਼ ਬਲੰਦ ਕਰਨ ਦਾ ਵੀ ਮਾਧਿਅਮ ਦੱਸਿਆ ਗਿਆ। ਪੰਜ ਰੋਜਾ ਕਥਾ ਦੀ ਸਮਾਪਤੀ ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਵੱਲੋਂ ਗੁਲਸ਼ਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਰਾਣਾ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਭਵਿੱਖ ਵਿਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੀ ਸੰਗਤਾਂ ਅੱਗੇ ਵੇਰਵਾ ਰੱਖਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media