ਧੂਰੀ, 23 ਅਪ੍ਰੈਲ (ਪੰਜਾਬ ਪੋਸਟ = ਪ੍ਰਵੀਨ ਗਰਗ) – ਸਟੈਪ ਆਨ ਸੋਸਾਇਟੀ ਧੂਰੀ ਵੱਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਨਿਭਾਈ ਜਾ ਰਹੀ ਸੇਵਾ ਤੋਂ
ਪ੍ਰੇਰਣਾ ਲੈਂਦਿਆਂ ਬੀਬੀ ਸੁਖਵੀਰ ਕੌਰ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਰੀ ਪਿੰਡ ਵਿਖੇ ਬਤੌਰ ਸੇਵਾਦਾਰ ਆਪਣੀ ਸੇਵਾ ਨਿਭਾਅ ਰਹੀ ਹੈ, ਵੱਲੋਂ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ।ਇਸ ਮੌਕੇ ਅਕਾਲੀ ਆਗੂ ਰਣਜੀਤ ਸਿੰਘ ਬੰਗੜ, ਡਾ. ਰਾਜਵੀਰ ਲਸੋਈ, ਸਾਬਕਾ ਸਰਪੰਚ ਜੱਗੀ ਧੂਰੀ, ਮਹਿੰਦਰ ਸਿੰਘ ਚਹਿਲ ਕਾਂਝਲੀ ਅਤੇ ਪਰਮਜੀਤ ਪੰਮਾ ਧੂਰਾ ਆਦਿ ਨੇ ਸੁਖਵੀਰ ਕੌਰ ਦੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਕਰਦਿਆਂ ਲੋਕਾਂ ਨੂੰ ਆਪਣੇ ਨੇੜੇ-ਤੇੜੇ ਲੋੜਵੰਦਾਂ ਦੀ ਬਣਦੀ ਮਦਦ ਕਰਨ ਦੀ ਅਪੀਲ ਕੀਤੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media