Monday, March 23, 2026

ਪਸ਼ੂਆਂ ਦੇ ਮਸਨੂਈ ਗਰਭਦਾਨ ‘ਚ ਅੰਮ੍ਰਿਤਸਰ ਸੂਬੇ ਵਿਚੋਂ ਮੋਹਰੀ

ਰਾਸ਼ਟਰੀ ਪੱਧਰ ‘ਤੇ ਮਿਲਿਆ 30ਵਾਂ ਸਥਾਨ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਰਾਸ਼ਟਰ ਪੱਧਰ ‘ਤੇ ਗੋਕਲ ਮਿਸ਼ਨ ਅਧੀਨ ਚੱਲ ਰਹੇ ਪਸ਼ੂਆਂ ਦੇ ਮਸਨੂਈ ਗਰਭਦਾਨ ਪ੍ਰੋਗਰਾਮ ਵਿਚ Pawan Malhotra Vetneryਅੰਮ੍ਰਿਤਸਰ ਜਿਲ੍ਹੇ ਨੇ ਸੂਬੇ ਦੇ ਬਾਕੀ 21 ਜਿਲਿਆਂ ਨੂੰ ਪਛਾੜ ਕੇ ਪਹਿਲਾ ਸਥਾਨ ਮੱਲਿਆ ਹੈ, ਜਦਕਿ ਦੇਸ਼ ਭਰ ਦੇ 600 ਜਿਲਿਆਂ ਵਿੱਚ ਇਹ 30ਵੇਂ ਸਥਾਨ ਉਤੇ ਰਿਹਾ ਹੈ।ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਪਵਨ ਮਲਹੋਤਰਾ ਨੇ ਦੱਸਿਆ ਕਿ ਪਸ਼ੂ ਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਕਿਸਾਨਾਂ ਨੂੰ ਉੱਚਾ ਚੁੱਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਧੀਨ ਸਾਨੂੰ ਇਹ ਪ੍ਰੋਗਰਾਮ ਸੌਂਪਿਆ ਗਿਆ ਸੀ ਅਤੇ ਵਿਭਾਗ ਦੇ ਸੈਕਟਰੀ ਜਸਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਦਿੱਤੀ ਯੋਗ ਅਗਵਾਈ ਸਦਕਾ ਅਸੀਂ ਪੰਜਾਬ ਵਿਚ ਸਭ ਤੋਂ ਅੱਗੇ ਰਹੇ ਹਾਂ।
                   ਉਨਾਂ ਦੱਸਿਆ ਕਿ ਪਸ਼ੂਆਂ ਦੇ ਨਸਲ ਸੁਧਾਰ ਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਇਰਾਦੇ ਨਾਲ ਪ੍ਰਧਾਨ ਮੰਤਰੀ ਨੇ ਇਹ ਪ੍ਰੋਗਰਾਮ 11 ਸਤੰਬਰ 2019 ਨੂੰ ਸ਼ੁਰੂ ਕੀਤਾ ਸੀ, ਜਿਸ ਨੂੰ 6 ਨਵੰਬਰ 2019 ਨੂੰ ਪੰਜਾਬ ਵਿਚ ਲਾਗੂ ਕੀਤਾ ਜਾ ਸਕਿਆ।ਉਨਾਂ ਦੱਸਿਆ ਕਿ ਜਿਲ੍ਹੇ ਦੇ ਨੋਡਲ ਅਧਿਕਾਰੀ ਡਾ. ਹਰਮਨਪ੍ਰੀਤ ਸਿੰਘ ਵੱਲੋਂ ਸਾਰੇ ਜਿਲ੍ਹੇ ਦੀ ਮੈਪਿੰਗ ਅਤੇ ਸਟਾਫ ਨੂੰ ਇਸ ਸਬੰਧੀ ਸਿਖਲਾਈ ਦੇ ਕੇ ਅੰਮ੍ਰਿਤਸਰ ਵਿੱਚ ਦਸੰਬਰ ਮਹੀਨੇ ਕੰਮ ਸ਼ੁਰੂ ਕੀਤਾ ਸੀ।
                 ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਮੱਝਾਂ ਵਿਚ ਮੁਰੱਹਾ, ਨੀਲੀ ਰਾਵੀ ਅਤੇ ਗਾਵਾਂ ਵਿਚ ਜਰਸੀ, ਐਚ. ਐਫ ਸਾਹੀਵਾਲ ਦਾ ਸੀਮਨ ਵਰਤਿਆ ਗਿਆ। ਉਨਾਂ ਦੱਸਿਆ ਕਿ ਪਹਿਲਾਂ ਇਸ ਸਕੀਮ ਅਧੀਨ ਜਿਲ੍ਹੇ ਦਾ 100 ਪਿੰਡ ਲਿਆ ਗਿਆ ਸੀ, ਪਰ ਫਿਰ ਸਕੀਮ ਦਾ ਘੇਰਾ ਵਧਾ ਕੇ 300 ਪਿੰਡ ਕੀਤੇ ਗਏ, ਜਿੰਨਾ ਵਿਚ ਅਸੀਂ 20823 ਜਨਵਰਾਂ ਨੂੰ ਮੁਫਤ ਮਸਨੂਈ ਗਰਭਦਾਨ ਦਿੱਤਾ।
                  ਡਾ. ਮਲਹੋਤਰਾ ਨੇ ਇਸ ਕਾਮਯਾਬੀ ਲਈ ਇਸ ਕਾਮਯਾਬੀ ਲਈ ਡਾ. ਪ੍ਰਭਦੀਪ ਸਿੰਘ, ਡਾ. ਅਮਰਪ੍ਰੀਤ ਪੰਨੂੰ, ਡਾ. ਵਿਸ਼ਾਲ ਮੜੀਆ, ਏ.ਆਈ ਲਵਪ੍ਰੀਤ ਸਿੰਘ ਅਤੇ ਗੁਰਲਾਲ ਸਿੰਘ ਦੀ ਟੀਮ ਨੂੰ ਦਿੰਦੇ ਕਿਹਾ ਕਿ ਇਹ ਸਾਰਾ ਕੰਮ ਮਿਲ ਵਰਤ ਕੇ ਹੀ ਕੀਤਾ ਜਾ ਸਕਿਆ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …