Wednesday, April 15, 2026

ਯੂਨੀਵਰਸਿਟੀ ਵਲੋਂ ਇਕ ਰੋਜ਼ਾ ਆਨਲਾਈਨ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਖੁਰਮਣੀਆਂ) – ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਨਲਾਈਨ ਵਰਕਸ਼ਾਪ PPNJ2404202005

ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਗਲੋਬਲ ਪ੍ਰਕਾਸ਼ਕ ਸਪਰਿੰਗਰ ਨੇਚਰ ਦੇ ਸਹਿਯੋਗ ਨਾਲ ਪੁਸਤਕ ਪ੍ਰਕਾਸ਼ਨਾ, ਆਰਟੀਕਲ ਪ੍ਰਕਾਸ਼ਨ ਅਤੇ ਕੰਟੈਂਟ ਪਲੇਟਫਾਰਮ ਪੇਸ਼ਕਾਰੀ ਦੇ ਵਿਸ਼ੇ `ਤੇ ਇੱਕ ਰੋਜ਼ਾ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਦਾ ਮੁੱਖ ਉਦੇਸ਼ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਪੁਸਤਕ / ਲੇਖ ਲਿਖਣ ਅਤੇ ਪ੍ਰਕਾਸ਼ਨਾਂ ਸਬੰਧੀ ਜਾਕਣਾਰੀ ਪ੍ਰਦਾਨ ਕਰਵਾਉਣ ਸੀ।ਦੇਸ਼ ਭਰ ਤੋਂ ਇਕ ਹਜ਼ਾਰ ਦੇ ਲਗਭਗ ਖੋਜਾਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵਲੋਂ ਸ਼ੁਭ ਇਛਾਵਾਂ ਦਿੱਤੀਆਂ ਗਈਆ, ਜਦੋਂ ਕਿ ਪ੍ਰੋ. ਅਮਿਤ ਕੌਟਸ ਨੇ ਸੁਆਗਤੀ ਭਾਸ਼ਣ ਦਿੱਤਾ।ਦੋਵਾਂ ਸ਼ਖਸੀਅਤਾਂ ਵਲੋਂ ਧਰਤੀ ਦਿਵਸ ਦੀ ਵਧਾਈ ਦਿੱਤੀ ਗਈ ਅਤੇ ਕੋਰੋਨਾ ਵਾਇਰਸ ਦੇ ਹਾਲਾਤਾਂ ਦਾ ਜਿਕਰ ਕਰਦਿਆਂ ਘਰ ਵਿੱਚ ਰਹਿਣ ਨੂੰ ਕਾਰਗਰ ਹਥਿਆਰਾਂ ਦੱਸਿਆ।ਉਨ੍ਹਾਂ ਦੁੂਜਿਆਂ ਦੀ ਮਦਦ ਲਈ ਵੀ ਅੱਗੇ ਆਉਣਾ ਦੀ ਅਪੀਲ ਕੀਤੀ।ਸਪਰਿੰਗਰ ਨੇਚਰ ਦੇ ਕੇਂਦਰੀ ਏਸ਼ੀਆ ਤੋਂ ਮਾਰਕੀਟਿੰਗ ਮੈਨੇਜਰ, ਅਲਪਨਾ ਸੱਗਵਾਲ, ਵਰਕਸ਼ਾਪ ਨੂੰ ਕੋਆਰਡੀਨੇਟ ਕੀਤਾ। ਬਾਇਓਮੈਡੀਸਨ ਐਡੀਟਰ ਡਾ. ਗੌਰਵ ਸਿੰਘ ਨੇ ਪੁਸਕਤ ਪ੍ਰਕਾਸ਼ਨਾ ਬਾਰੇ ਦੱਸਿਆ।ਪਹਿਲੇ ਸੈਸ਼ਨ ਦੌਰਾਨ ਚੰਗੀ ਕਿਤਾਬ ਦਾ ਪ੍ਰਸਤਾਵ ਕਿਵੇਂ ਲਿਖਣਾ ਹੈ, ਕਿਤਾਬ ਦੀ ਸਮੀਖਿਆ, ਕਿਤਾਬ ਦੀ ਸੰਪਾਦਨ ਅਤੇ ਪ੍ਰਕਾਸ਼ਨਾ ਦੀਆਂ ਬਾਰੀਕੀਆਂ ਦੀ ਵਿਸਥਾਰਿਤ ਚਰਚਾ ਕੀਤੀ।ਦੂਜੇ ਸੈਸ਼ਨ ਦੌਰਾਨ ਡਾ. ਗੌਰਵ ਸਿੰਘ ਨੇ ਲੇਖ ਪ੍ਰਕਾਸ਼ਿਤ, ਹੱਥ-ਲਿਖਤਾਂ ਜਾਣ-ਪਛਾਣ, ਵਿਚਾਰ-ਵਟਾਂਦਰੇ, ਸਿਰਲੇਖਾਂ, ਐਬਸਟ੍ਰੈਕਟਸ ਆਦਿ ਤੋਂ ਲੈ ਕੇ ਪ੍ਰਕਾਸ਼ਨ ਰਣਨੀਤੀ ਤੱਕ ਨੂੰ ਛੂਹਿਆ।
           ਸੁਆਲ ਜਵਾਬ ਦੇ ਦੋ ਸੈਸ਼ਨਾਂ ਦੌਰਾਨ ਅਧਿਆਪਕਾਂ ਨੇ ਲਾਈਵ ਪ੍ਰਸ਼ਨ ਪੁੱਛੇ ਜਿਨ੍ਹਾਂ ਦਾ ਜਵਾਬ ਵਿਸ਼ਾ ਮਾਹਿਰਾਂ ਵਲੋਂ ਭਾਵਪੂਰਤ ਤਰੀਕੇ ਨਾਲ ਦਿੱਤੇ ਗਏ।ਪ੍ਰੋ: ਅਮਿਤ ਕੌਟਸ ਨੇ ਸਧਾਰਨ ਲਿਖਤ ਦੀ ਜਰੂਰਤ ਅਤੇ ਇਸ ਦੀ ਮਹੱਤਤਾ ‘ਤੇ ਚਾਨਣਾ ਪਾਇਆ।ਸਿੱਖਿਆ ਵਿਭਾਗ ਦੇ ਮੁਖੀ ਡਾ. ਦੀਪਾ ਸਿਕੰਦ ਨੇ ਸਾਰੇ ਮਾਹਰਾਂ, ਪ੍ਰੋਜੈਕਟ ਕਨਵੀਨਰ ਅਤੇ ਸਪਰਿੰਗਰ ਨੇਚਰ ਦਾ ਵਰਕਸ਼ਾਪ ਵਿਚ ਭਾਗ ਲੈਣਾ ਤੇ ਆਯੋਜਨ ਲਈ ਧੰਨਵਾਦ ਕੀਤਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …