ਸੰਗਰੂਰ, 24 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬੇ ਦੀ ਪੱਤੀ ਝਾੜੋਂ ਦੀ ਵਾਰਡ ਨੰਬਰ 6 ‘ਚ ਸ੍ਰੀ ਗੁਰੂ ਰਵੀਦਾਸ ਜੀ ਮੰਦਰ ਨੇੜੇ ਰਹਿੰਦੀਆਂ ਮਜ਼ਦੂਰ ਔਰਤਾਂ ਨੇ ਸਰਕਾਰ ਵਲੋਂ ਕਰਫਿਊ ਦੌਰਾਨ ਰਾਸ਼ਨ ਨਾ ਦੇਣ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ।ਮੂਰਤੀ ਕੌਰ ਅਤੇ ਮਾਇਆ ਕੌਰ ਨੇ ਦੱਸਿਆ ਕਿ ਪਿੱਛਲੇ ਇੱਕ ਮਹੀਨੇ ਤੋਂ ਜਦੋਂ ਦਾ ਕਰਫਿਊ ਲੱਗਾ ਹੋਇਆ ਹੈ।ਉਨਾਂ ਦੇ ਪਰਿਵਾਰਾਂ ਦਾ ਦਿਹਾੜੀ ਦਾ ਕੰਮ ਰੁਕ ਗਿਆ ਹੈ।ਇਸ ਸਮੇਂ ਦੌਰਾਨ ਸਮਾਜ ਸੇਵੀ ਸੰਸਥਾਵਾਂ ਨੇ ਤਾਂ ਸਾਡੀ ਬਾਂਹ ਫੜੀ।ਪਰ ਹੁਣ ਲਗਾਤਾਰ ਇਕ ਹਫਤੇ ਤੋਂ ਕਿਸੇ ਪਾਸੇ ਤੋਂ ਵੀ ਰਾਸ਼ਨ ਨਹੀਂ ਆਇਆ ਹੈ। ਜਿਸ ਕਰਕੇ ਪਰਿਵਾਰਾਂ ਵਿੱਚ ਹੁਣ ਇੱਕ ਟਾਇਮ ਹੀ ਰੋਟੀ ਬਣਦੀ ਹੈ ਅਤੇ ਬੱਚਿਆਂ ਨੂੰ ਭੁੱਖ ਨਾਲ ਵਿਲਕਦੇ ਦੇਖਿਆ ਨਹੀਂ ਜਾਂਦਾ। ਉਨ੍ਹਾਂ ਦੱਸਿਆ ਕਿ ਉਹ ਰਾਸ਼ਨ ਲੈਣ ਲਈ ਨਗਰ ਕੌਂਸਲ ਲੌਂਗੋਵਾਲ ਵਿਖੇ ਵੀ ਗਏ ਜਿਨ੍ਹਾਂ ਨੇ ਅੱਗੋਂ ਕੱਝ ਸਮਾਜ ਸੇਵੀ ਸੰਸਥਾਵਾਂ ਦੇ ਨੰਬਰ ਦਿੱਤੇ।ਉਨ੍ਹਾਂ ਤੱਕ ਵੀ ਪਹੁੰਚ ਕੀਤੀ, ਪਰ ਕਿਸੇ ਪਾਸਿਓਂ ਵੀ ਸਾਨੂੰ ਰਾਸ਼ਨ ਨਹੀਂ ਮਿਲਿਆ, ਸਿਰਫ ਲਾਰੇ ਮਿਲ ਰਹੇ ਹਨ।ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਾ ਤਾਂ ਕੰਮ ਦਿੱਤਾ ਜਾਵੇ ਜਾਂ ਫਿਰ ਰਾਸ਼ਨ ਦਾ ਪ੍ਰਬੰਧ ਕੀਤਾ ਜਾਵੇ।
ਇਸ ਸਬੰਧੀ ਵਾਰਡ ਕੌਂਸਲਰ ਭੁਪਿੰਦਰ ਸਿੰਘ ਨੇ ਵੀ ਦੱਸਿਆ ਕਿ ਜਦੋਂ ਦਾ ਕਰਫਿਊ ਲੱਗਾ ਹੈ ਲੌਂਗੋਵਾਲ ਦੀਆਂ 12 ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਤੱਕ ਰਾਸ਼ਨ ਪਹੁੰਚਦਾ ਕੀਤਾ ਹੈ।ਪਰ ਕਰਫਿਊ ਨੂੰ ਲੰਮਾ ਸਮਾਂ ਹੋ ਗਿਆ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵਿੱਤੀ ਸਾਧਨ ਵੀ ਸੀਮਤ ਹਨ।ਇਸ ਲਈ ਹੁਣ ਸਰਕਾਰ ਦੀ ਜਿੰਮੇਵਾਰੀ ਹੈ ਕਿ ਉਹ ਲੋਕਾਂ ਲਈ ਰਾਸ਼ਨ ਦਾ ਪ੍ਰਬੰਧ ਕਰੇ।ਉਨਾਂ ਦੀੇ ਵਾਰਡ ਵਿੱਚ ਤਕਰੀਬਨ 100 ਪਰਿਵਾਰ ਅਜਿਹਾ ਹੈ ਜਿਹੜਾ ਸਿਰਫ਼ ਦਿਹਾੜੀ ‘ਤੇ ਹੀ ਗੁਜ਼ਾਰਾ ਕਰਦਾ ਸੀ, ਜੋ ਕਰਫਿਊ ਕਾਰਨ ਉਨ੍ਹਾਂ ਦਾ ਕੰਮ ਰੁਕ ਗਿਆ ਹੈ।ਇਸ ਕਰਕੇ ਮਜ਼ਬੂਰੀ ‘ਚ ਲੋਕ ਰੋਸ ਪ੍ਰਗਟਾ ਰਹੇ ਨੇ ਜੇਕਰ ਸਰਕਾਰ ਨੇ ਗਰੀਬ ਲੋਕਾਂ ਦੇ ਰਾਸ਼ਨ ਜਾਂ ਕੰਮ ਦਾ ਪ੍ਰਬੰਧ ਨਾ ਕੀਤਾ ਤਾਂ ਉਹਨਾਂ ਨੂੰ ਵੀ ਇਨ੍ਹਾਂ ਲੋਕਾਂ ਦੇ ਨਾਲ ਹੀ ਸਰਕਾਰ ਖਿਲਾਫ ਧਰਨੇ ‘ਤੇ ਬੈਠਣ ਲਈ ਮਜ਼ਬੂਰ ਹੋਣਾ ਪਵੇਗਾ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media